Wednesday, December 31, 2008

WINNER POEM JAN, 2009

ਖੁਸ਼ੀ

ਝੀਲ ਦੇ ਕਿਨਾਰੇ ..
ਤੇਰਾ ਹਥ ਫੜ ਦੂਰ ਤ੍ਕ ਤੁਰਨਾ
ਗ੍ਰੀਬ ਬਚੇਆਂ ਦਾ ਖੜੇ ਪਾਣੀ ਚ ਨਹੋਣਾ ,
ਮੀਂਹ ਦੇ ਵਿਚ ਪੱਤੇਆਂ ਦਾ ਨਚਨਾ
ਤੋਤਲੇ ਬੋਲਾਂ ਦਾ ਦਾਦੀ ਨੂ ਆਵਾਜ਼ ਮਾਰਨਾ
ਰੇਹੜੀ ਵੇਲ ਦੀ ਛਲੀ ਵਿਕ੍ਣੀ
ਪੁਲਸ ਵਾਲੇ ਨੂ ਬਿਨਾ ਹੇਲਮੇਟ ਵਾਲਾ ਚਾਲਕ ਮਿਲਣਾ
ਖੁਸ਼ੀ ਦੇ ਕਈ ਰੰਗ .. ਮੈਂ ਆਪ ਦੇਖੇ ..
ਤੇਰੇ ਨਾਲ ... ਤੇਰੇ ਤੋ ਜੁਦਾ ਹੋ ਕ ..
ਝੀਲ ਦੇ ਕੀਨਾਰੇ ..
............................Gurpreet Maan (28/12/08)

WINNER POEM JAN, 2009

ਖੁਸ਼ੀ
ਖੁਸ਼ੀ...!!! ਇਸਦੇ ਆਓਣ ਦਾ ਕੋਈ ਪਤਾ ਨੀ ਹੁਂਦਾ... ਆਚਨਚੇਤੀ ਡਾਕ ਵਾਂਗ਼ .....
ਹਾ ਖੁਸ਼ੀ ਮੈਂ ਆਓਦੀ ਦੇਖੀ ਏ.....
ਬਹੁਤ ਵਾਰ ..ਕਦੋ ਦੇਖੀ....
ਜਦ ਚਾਰ ਧੀਆਂ ਿਪਛੋ ਪੁੱਤ ਜਂਮਦਾ ਤਾਂ ਓਸ ਮਾਂ ਦੀਆ ਅੱਖਾਂ ਿਵੱਚ ਖੁਸ਼ੀ ਦੇਖੀ ਏ,
ਜਦ ਿਕਸੇ ਭੁੱਖੇ ਤੇ ਨਂਗੇ ਗਰੀਬ ਬੱਚੇ ਨੂਂ ਕੀਮਤੀ ਕੱਪੜੇ ਤੇ ਸੁਆਦਲੀ ਰੋਟੀ ਿਮਲਦੀ ਓਸ ਦੇ ਹੱਥਾਂ ਚ ਖੁਸ਼ੀ ਦੇਖੀ ਏ,
ਜਦ ਸੋਨੇ ਰਂਗੀ ਕਣਕ ਨੂਂ ਿਲਹਰਾਓਦੀ ਦੇਖ ਿਕਰਸਾਨ ਦੇ ਲਂਮੇ ਹੌਕੇ ਚ ਖੁਸ਼ੀ ਦੇਖੀ ਏ,
ਸਾਉਣ ਦੀ ਪਹਿਲੀ ਬਰਸਾਤ ਵਿਚ ਪੈਲਾਂ ਪਾਉਦੇ ਝੂਂਮਦੇ ਮੋਰਾਂ ਦੇ ਰੁਣਝੁਣ ਚ ਖੁਸ਼ੀ ਦੇਖੀ ਏ,
ਜਦ ੧੦ ਸਾਲ ਪਿਛੋਂ ਵਤਨੀ ਪਰਤੇ ਪਰਦੇਸੀ ਦੇ ਦਿਲ ਚ ਖੁਸ਼ੀ ਦੇਖੀ ਏ,
ਪੜਦਾਦੇ ਕੋਲ ਖੇਡਦੇ ਪੜੌਤੇ ਦੀਆ ਕਿਲਕਾਰੀਆ ਚ ਖੁਸ਼ੀ ਦੇਖੀ ਏ....
ਚਿਰਾਂ ਤੋਂ ਵਿਛੜੇ ਪਰੇਮੀਆ ਤੇ ਮੁਰੀਦ ਤੇ ਮੁਰਸ਼ਦ ਦੇ ਮਿਲਾਪ ਚ ਖੁਸ਼ੀ ਦੇਖੀ,
ਜਦ ਪਤਝੜ ਪਿਛੋਂ ਫੁੱਲਾ ਤੇ ਆਈ ਬਹਾਰ ਚ ਮਂਡਰਾਓਦੇ ਭੌਰੀਆ ਦੇ ਲਬਾ ਚ ਖੁਸ਼ੀ ਦੇਖੀ ਏ,
ਜਦ ਕੋਈ ਗਰੀਬ ਬੱਚਾ ਕਿਸੇ ਪਰੀਖੀਆ ਚ ਅੱਵਲ ਆੳਦਾ ੳਸਦੀਆ ਨਮ ਅੱਖਾ ਦੇ ਹਂਝੂਆ ਚ ਖੁਸ਼ੀ ਦੇਖੀ ਏ,
ਜਦ ਪਿਉ ਦਾ ਸੁਪਨਾ ਪੁੱਤ ਦੇ ਹੱਥਾਂ ਚ ਫਲਦਾ ਦੇਖ ਵਿਧਵਾ ਮਾਂ ਦੀਆ ਸਧਰਾਂ ਚ ਖੁਸ਼ੀ ਦੇਖੀ ਏ,
ਹਾ ਪਰ .....ਜਿਥੇ ਆਪਣੇ ਆਪਣੀਆ ਨਾਲ ਦਗਾ ਕਮਾਓਦੇ ,ਗਰੀਬ ਮਾਰ ਹੁਂਦੀ ,ਮਾਪਿਆ ਨੂਂ ਬੌਝ ਸਮਝਿਆ ਜਾਦਾ,
ਉਥੌ ਏਹ ਖੁਸ਼ੀਆ ਕੌਹਾਂ ਦੂਰ ਨੇ ਜ਼ਮੀਨ ਤੇ ਆਸਮਾਨ ਵਾਂਗ ..........

ਜਗਜੀਤ ਹਾਂਸ

Monday, December 1, 2008

WINNER POEM DEC, 2008

ਮਜਦੂਰ

ਕੰਮ ਹੈ ਏਨ੍ਹਾ ਨੂ ਸਬ ਤੋਹ ਪ੍ਯਾਰਾ
ਜੋ ਕਰਦੇ ਏਹ੍ ਖੂਨ ਪਸੀਨੇ ਨਾਲ ਸਾਰਾ

ਚੁਮ੍ਦੇ ਏਹ੍ ਕਾਮਯਾਬੀ ਦੀ ਚੋਟੀ
ਕ੍ਯੋਂਕਿ ਖਾਂਦੇ ਹੈ ਹਮੇਸ਼ਾ ਮਿਹਨਤ ਦੀ ਰੋਟੀ

ਨਾ ਕਰਦੇ ਜੋ ਤੇਰਾ ਨਾ ਮੇਰਾ
ਜਿਥੇ ਦਿਖਦਾ ਲਾ ਲੇਂਦੇ ਡੇਰਾ
ਉਡੀਕਦੇ ਰਿਹਿੰਦੇ ਹਮੇਸ਼ਾ ਇਕ ਨਵਾ ਸਵੇਰਾ

ਖਾਲੀ ਜੇਬਾ..ਤੇ ਖਾਲੀ ਪੇਟ ਲੇਂਦੇ
ਆਪਣੇ ਸੁਪਨੇਯਾ ਨੂ ਸਮੇਤ

ਪਤਾ ਨ੍ਹੀ ਫੇਰ ਕਿਯੂ ਰਿਹਿੰਦੇ ਸਬ੍ਦੇ ਦਿਲਾ ਤੋਹ ਦੂਰ
ਜਿਨ੍ਹਾ ਨੂ ਕਿਹੰਦੇ ਹਨ "ਮਜਦੂਰ".

....TARUN...!!!@@!!

WINNER POEM DEC, 2008

ਮਜ਼ਦੂਰ
ਅਮੀਰ ਗਰੀਬ, ਉੱਚਾ ਨੀਵਾਂ , ਛੋਟਾ ਵੱਢਾ , ਜਵਾਨ ਤੇ ਬੁੱਢਾ....
ਪੇਟ ਭਰਨ ਦੀ ਖਾਤਰ ਚੰਗਾ ਮਾੜਾ ? ਕੰਮ ਕਰਦਾ ਹੈ ਜਰੂਰ
ਹਰ ਬੰਦਾ ਹੈ ਮਜ਼ਦੂਰ..............ਹਰ ਬੰਦਾ ਹੈ ਮਜ਼ਦੂਰ
ਮਜ਼ਦੂਰੀ ਵੱਖੋ ਵੱਖਰੀ , ਭਾਅ ਵੀ ਵੱਖੋ ਵੱਖਰੇ
ਕਈ ਖਾਂਦੇ ਚੋਪੜੀਆ, ਵੇਚ ਕੇ ਆਪਣੇ ਨੱਖਰੇ
ਕਈ ਮੁੱਲ ਵੱਟੀ ਜਾਂਦੇ ,ਇਸ ਤਨ ਵੀ ਹਜ਼ੂਰ
ਹਰ ਬੰਦਾ ਹੈ ਮਜ਼ਦੂਰ..............ਹਰ ਬੰਦਾ ਹੈ ਮਜ਼ਦੂਰ
ਜਿੰਦਗੀ ਦੇ ਆਖਰੀ ਪੜਾਅ ਤੱਕ ਵੀ ,ਇਸ ਮਜ਼ਦੂਰੀ ਨੇ ਸਾਥ ਨਹੀ ਛੱਡਣਾ
ਬੀਜ਼ ਮਿਹਨਤ ਦਾ ਲਾ ਕੇ, ਪਸੀਨੇ ਨਾਲ ਸਿੰਜ ਕੇ ,ਆਖਿਰ ? ਤੇ ਕੁਜ ਨੋਟਾਂ ਨੂੰ ਵੱਢਣਾ
ਨੀਵੇ ਹੋ ਕੇ ਵਖਤ ਲਗਾਂਉਦੇ,ਦਿਲ ਚੋ ਕੱਡਕੇ ਮਾਣ ਗਰੂਰ
ਹਰ ਬੰਦਾ ਹੈ ਮਜ਼ਦੂਰ..............ਹਰ ਬੰਦਾ ਹੈ ਮਜ਼ਦੂਰ
ਜਸ ਕਰਨ ਮਜ਼ਦੂਰੀ ਵਤਨੋ ਦੂਰ ਬੜੀ ਹੈ ਆਇਆ
ਦਿਲ ਦੀਆਂ ਲਗਾਵਾਂ ਤੈ ਸਾਂਭੀਆ ਨਹੀ ,ਤਾਈਓ ਅੱਜ ਪਰਾਇਆ
ਲਾਲਚ ਦੀਆਂ ਕੈਦਾਂ ਕੱਟਦੇ ਆ , ਮੇਰੇ ਵਰਗੇ ਕਈ ਬੇਕਸੂਰ
ਹਰ ਬੰਦਾ ਹੈ ਮਜ਼ਦੂਰ..............ਹਰ ਬੰਦਾ ਹੈ ਮਜ਼ਦੂਰ
ਜਸ ਪੰਜਾਬੀ

Sunday, November 2, 2008

WINNER POEM NOV, 2008

ਦਰਦ
ਮਾਂ ਦੇ ਗਰਭ ਦੇ ਦਰਦ ਦੇ ਨਾਲ ,ਇਨ੍ਸਾਨ ਧਰਤੀ ਤੇ ਆਉਦਾ,
ਮਾਂ ਦੇ ਦੁਧ ਨੂੰ ਤਰਲੇ ਮਾਰੇ ,ਜਦ ਭੁਖ ਦਾ ਦਰਦ ਸਤਾਉਂਦਾ

ਜਿਓਂ ਜਿਓਂ ਜਿੰਦਗੀ ਵਧਦੀ ਜਾਵੇ ,ਦਰਦ ਵੀ ਵਧਦਾ ਜਾਵੇ,
ਕਦੇ ਗਰੀਬੀ , ਬੇਰੁਜਗਾਰੀ, ਵਖ- ਵਖ ਰੂਪ ਚ ਆਉਦਾ

ਇਸ ਦੇ ਵਾਰ ਤੋ ਦੁਨੀਆਂ ਦੇ ਵਿਚ ਕੋਈ ਨਾ ਬੰਦਾ ਬਚਿਆ,
ਅਮੀਰ ,ਫਕ਼ੀਰ,ਬਾਦਸ਼ਾਹ ,ਕਾਜ਼ੀ , ਹਰ ਕੋਈ ਦਰਦ ਹਢਾਉਦਾ

ਵਿਧਵਾ ਨਾਰ ਨੂੰ ਐਸਾ ਚਿਬੜੇ ਜਿਓਂ ਕੋਈ ਚਿਬੜਨ ਜੋਕਾ ,
ਦਾਜ ਦਰਦ ਵਿਚ ਸੜਦੀ ਔਰਤ, ਅੱਗ ਨਾ ਕੋਈ ਬੁਝਾਉਦਾ

ਆਸ਼ਿਕ਼ ਦੇ ਲਈ ਤਿਖੀਆਂ ਸੂਲਾਂ ,ਸ਼ਾਇਰ ਲਈ ਜਜ਼ਬਾਤ
ਜੇ ਇਹ ਦਰਦ ਨਾ ਹੁੰਦਾ ਜਗ ਤੇ ਸ਼ਿਵ ਜਿਹਾ ਸ਼ਾਇਰ ਨਾ ਆਉਦਾ

ਦਰਦ ਮੌਤ ਦਾ ਐਸਾ ਹੁੰਦਾ ਜਿਸ ਤੋ ਹਰ ਕੋਈ ਡਰਦਾ ,
ਪਰ ਇਹ ਐਸਾ ਦਰਦ ਹੈ ਜਿਹੜਾ ਸਾਰੇ ਦਰਦ ਮਿਟਾਉਦਾ

ਸ਼ਾਇਰ ਸ਼ਮੀ ਜਲੰਧਰੀ

Tuesday, October 7, 2008

WINNER POEM OCTOBER 08

ਰੋਜ ਸਵੇਰੇ ਰੋਸ਼ਨੀ ਹੋਵੇ, ਸੂਰਜ ਜਦੋ ਚੜ ਜਾਵੇ,
ਕਾਲੀ ਰਾਤ ਦਾ ਘੋਰ ਹਨੇਰਾ, ਦੂਰੋ ਹੀ ਭੱਜ ਜਾਵੇ
ਭੁੱਖੇ ਦੇ ਲਈ ਰੋਸ਼ਨੀ ਰੋਟੀ,ਢਿੱਡ ਦੀ ਭੁੱਖ ਮਿਟਾਵੇ ,
ਪਿਆਸੇ ਦੇ ਲਈ ਪਾਣੀ ਹੁੰਦੀ , ਡੂਂਗੀ ਪਿਆਸ ਬੁਜਾਵੇ
ਗਰੀਬ ਦੀ ਉਹਦੀ ਕੁੱਲੀ ਰੋਸ਼ਨੀ , ਤਨ ਨੂੰ ਜੋ ਲੁਕਾਵੇ ,
ਲੰਗੜੇ ਦੀ ਹੈ ਲਾਠੀ ਰੋਸ਼ਨੀ, ਜੋ ਡਿੱਗਦੇ ਨੂੰ ਬਚਾਵੇ
ਮਾਂ ਦੇ ਲਈ ਔਲਾਦ ਰੋਸ਼ਨੀ, ਹਿੱਕ ਲਾਇਆ ਠੰਡ ਪਾਵੇ ,
ਧੀ ਦੇ ਲਈ ਜਨਮ ਰੋਸ਼ਨੀ ,ਜੇ ਮਾਂ ਕੁੱਖ ਨਾ ਅੱਗ ਲਾਵੇ
ਮੂਰਖ ਲਈ ਗਿਆਨ ਰੋਸ਼ਨੀ ,ਜੋ ਸਿੱਧਾ ਰਾਹ ਦਿਖਾਵੇ ,
ਸ਼ਾਇਰ ਦੀ ਹੈ ਕਲਮ ਰੋਸ਼ਨੀ, ਜੋ ਸੱਚ ਦੀ ਗੱਲ ਲਿਖਾਵੇ
ਰੋਸ਼ਨੀ ਰੱਬ ਦਾ ਨਾਮ ਹੈ ਦੂਜਾ, ਹਰ ਕੋਈ ਸੀਸ ਝੁਕਾਵੇ ,
ਇਸ ਤੋ ਵੱਖਰਾ ਹੋ ਕੇ ਬੰਦਾ, ਕੁੱਝ ਵੀ ਦੇਖ ਨਾ ਪਾਵੇ

ਸ਼ਾਇਰ ਸ਼ਮੀ ਜ਼ਲੰਧਰੀ

Wednesday, September 10, 2008

ਨਫਰਤ < ਅਮਰ ਡੇਰਾਬੱਸੀ > [WINNER POEM SEPTEMBER 08]

ਸਾਡੀ ਜਿੰਦਗੀ ਵਿਚ ਵੀ ਕਦੇ ਕੋਈ ਆਪਣਾ ਸੀ...

ਇਕ ਇਕ ਪਲ ਕਰ ਇਬਾਦਤ, ਰੱਬ ਕੋਲੋਂ ਉਹਨੂੰ ਮੈਂ ਮੰਗਦਾ ਸੀ...

ਕਰਦਾ ਸੀ ਇਸ਼੍ਕ਼ ਜਿਹਨੂੰ , ਖੋਰੇ ਕਿੰਨਾ ਓਹਦੇ ਤੇ ਮੈਂ ਮਰਦਾ ਸੀ...

ਅਜ ਨਫਰਤ ਹੋਗੀ ਓਸ ਬੇਵਫਾ ਨਾਲ, ਜਿਹਨੂੰ ਪਿਆਰ ਕਦੀ ਮੈਂ ਕਰਦਾ ਸੀ...

ਮਾਇਆ ਨਾਲ ਸੀ ਪਿਆਰ ਓਹਦਾ, ਸਿਰ੍ਫ ਪੈਸਾ ਚੰਗਾ ਓਹਨੂ ਲਗਦਾ ਸੀ..

ਓਹਨੂ ਸਾਰੀਆਂ ਖੁਸ਼ੀਆਂ ਦੇਣ ਖਾਤਰ, ਨਿਤ ਮਾਪਿਆਂ ਨਾਲ ਮੈਂ ਲੜਦਾ ਸੀ...

ਪਰ ਝੂਠੇ ਓਹਦੇ ਵਾਦੇ ਸਾਰੇ, ਝੂਠੀਆਂ ਤਮਾਮ ਓ ਕਸਮਾ ਸੀ,

ਗਲਤੀ ਤਾਂ ਸਿਰ੍ਫ ਸਾਡੀ ਸੀ, ਇਕ ਸਾਹਿਬਾ ਵਿਚੋਂ ਹੀਰ ਮੈਂ ਲਭਦਾ ਸੀ,..

ਅਜ ਨਫਰਤ ਹੋਗੀ, ਉਹਦੀ ਮੁਸਕਾਨ ਤੋਂ, ਜਿਹਨੂੰ ਵੇਖ ਕਦੀ ਮੈਂ ਹਸਦਾ ਸੀ...

ਅਜ ਨਫਰਤ ਹੋਗੀ, ਉਹਦੇ ਪਰਛਾਂਵੇਂ ਤੋਂ, ਜਿਹੜਾ ਨਾਲ ਕਦੇ ਮੇਰੇ ਤੁਰਦਾ ਸੀ...

ਸਾਡੀ ਜ਼ਿੰਦਗੀ ਵਿਚ ਵੀ ਕਦੇ ਕੋਈ ਆਪਣਾ ਸੀ...

ਅਮਰ ਡੇਰਾਬੱਸੀ

ਨਫ਼ਰਤ ਫਿਰ ਕਿਉਂ ਕਰੀਏ ਜੀ...,ਕਮਲ ਕੰਗ . [WINNER POEM SEPTEMBER 08)

ਦੋ ਦਿਨ ਦਾ ਹੈ ਮੇਲਾ ਜ਼ਿੰਦਗੀ, ਲੰਘਦਾ ਜਾਂਦਾ ਵੇਲਾ ਜ਼ਿੰਦਗੀ,
ਸੁੱਖਾਂ ਦੀ ਛਾਂ ਹੇਠ ਜੇ ਬਹਿਣਾ, ਦੁੱਖ ਵੀ ਹੱਸ ਕੇ ਜਰੀਏ ਜੀ
ਪਿਆਰ ਲਈ ਯਾਰੋ ਸਮਾਂ ਹੈ ਥੋੜ੍ਹਾ, ਨਫ਼ਰਤ ਫਿਰ ਕਿਉਂ ਕਰੀਏ ਜੀ

ਘਰ ਘਰ 'ਚੇ ਆਓ ਫੁੱਲ ਉਗਾਈਏ, ਮਹਿਕਾਂ ਵੰਡੀਏ ਪਿਆਰ ਵਧਾਈਏ,
ਹੱਸੀਏ, ਨੱਚੀਏ ਰਲ਼ ਕੇ ਗਾਈਏ, ਨਾ ਜੀਂਦੇ ਜੀਅ ਮਰੀਏ ਜੀ
ਪਿਆਰ ਲਈ ਯਾਰੋ ਸਮਾਂ ਹੈ ਥੋੜ੍ਹਾ, ਨਫ਼ਰਤ ਫਿਰ ਕਿਉਂ ਕਰੀਏ ਜੀ

ਨਫ਼ਰਤ ਤਾਂ ਬੱਸ ਲਹੂ ਪੀਂਦੀ ਏ, ਨਫ਼ਰਤ ਸਦੀਆਂ ਤੋਂ ਜੀਂਦੀ ਏ,
ਨਫ਼ਰਤ ਸੋਚਾਂ ਨੂੰ ਪੀਂਹਦੀ ਏ, ਆਓ ਇਸ ਤੋਂ ਡਰੀਏ ਜੀ
ਪਿਆਰ ਲਈ ਯਾਰੋ ਸਮਾਂ ਹੈ ਥੋੜ੍ਹਾ, ਨਫ਼ਰਤ ਫਿਰ ਕਿਉਂ ਕਰੀਏ ਜੀ

ਮਨ 'ਚੋਂ ਘਿਰਣਾ ਮਾਰ ਲਵੋ ਜੀ, ਪਾਣ ਪਿਆਰੀ ਚਾੜ੍ਹ ਲਵੋ ਜੀ,
ਮੈਂ ਨੂੰ ਖੁਦ 'ਚੋਂ ਮਾਰ ਲਵੋ ਜੀ, ਆਪੇ ਨਾਲ਼ 'ਕੰਗ' ਲੜੀਏ ਜੀ
ਪਿਆਰ ਲਈ ਯਾਰੋ ਸਮਾਂ ਹੈ ਥੋੜ੍ਹਾ, ਨਫ਼ਰਤ ਫਿਰ ਕਿਉਂ ਕਰੀਏ ਜੀ

ਕਮਲ ਕੰਗ

Saturday, August 2, 2008

DHARAT SUHAVI (WINNER POEM AUGUST 2008)

ਸੋਕੀਆਂ ਅੱਖੀਆਂ, ਮੁਰਝਾਇਆ ਮੁਖੜਾ,
ਕੰਬਦੇ ਹੱਥ, ਨਾ ਤਨ ਕੋਈ ਚਿਥੜਾ,
ਬਣ ਮੂਰਤ ਖੜੀ, ਦਰਦਾਂ ਦੀ ਧੁੱਪੇ,
ਸੁਣਾਵੇ ਦੁੱਖੜੀ ਆਪਣਾ ਦੁੱਖੜਾ

ਮੇਰੇ ਹੁਸਨ ਨੂੰ ਨਜ਼ਰ ਲਾ ਗਿਆ,
ਪਰਦੂਸ਼ਣ ਦਾ ਆਂਤਕ ਖਾ ਗਿਆ,
ਜਿਸਦੇ ਵਸਨ ਲਈ ਦਿੱਤੀਆਂ ਨਹਿਮਤਾਂ,
ਉਹ ਉਜੜਨ ਦਾ ਸਰਾਪ ਦੇ ਗਿਆ,
ਮੇਰੇ ਹੀ ਕੁੱਖ਼ ਨੂੰ ਬਾਂਝ ਕਰ ਗਿਆ,
ਕਹਿਣੇ ਨੂੰ ਮੇਰਾ, ਮਨੁੱਖੀ ਬਚੜਾ,
ਸੁਣਾਵੇ ਦੁੱਖੜੀ ਆਪਣਾ ਦੁੱਖੜਾ

ਸੰਗ ਫੁਲਾਂ ਦੇ ਰਲਕੇ ਰਹੀ ਹਸਾਉਂਦੀ
ਰੁਖਾਂ ਨਾਲ ਮਿਲਕੇ, ਖੇਡ ਰਹੀ ਖਡਾਉਂਦੀ,
ਲੈ ਝਰਨਿਆਂ ਜਲ, ਰਹੀ ਪਿਆਸ ਬੁਝਾਉਦੀ,
ਰਲ ਨਾਲ ਹਵਾਂਵਾ ਰਹੀ ਲਾਡ ਲਡਾਉਂਦੀ,
"ਧਰਤ ਸੁਹਾਵਣੀ" ਦਾ ਮਿਲਦਾ ਸੀ ਦਰਜ਼ਾ,
ਅਕਿਰਤਘਣ ਮਨੁਖ ਭਰੋਸੇ ਹੋਈ , ਮਿੱਟੀ ਦਾ ਟੁੱਕੜਾ
ਸੁਣਾਵੇ ਦੁੱਖੜੀ ਆਪਣਾ ਦੁੱਖੜਾ

..........................ਇੰਦਰਜੀਤ ਕੌਰ

Tuesday, July 22, 2008

ਖਵਾਹਿਸ਼............

ਹਸਦੇ ਵਸਦੇ ਮੇਰੇ ਪੰਜਾਬ ਦੀ, ਸ਼ਾਲਾ ਉਮਰ ਦਰਾਜ਼ ਹੋਵੇ,
ਹਾਸਿਆਂ ਅਤੇ ਖੇੜੇਆਂ ਦਾ, ਨਵਾਂ ਫਿਰ ਆਗਾਜ਼ ਹੋਵੇ,
ਹੋਣ ਗੀਤ ਤੇ ਸੁਰ ਪਿਆਰ ਵਾਲੇ, ਸਾਂਝਾਂ ਦਾ ਵਜਦਾ ਸਾਜ਼ ਹੋਵੇ,
ਦੇਣ ਸਾਥ ਸਭ ਰਲ ਮਿਲ, ਅਰਦਾਸ, ਪੂਜਾ ਯਾ ਨਮਾਜ਼ ਹੋਵੇ,
ਗੁਰਬਾਣੀ, ਮੰਤਰਾ ਤੇ ਕਲ਼ਮਾ ਦੀ, ਇਕੋ ਜਿਹੀ ਸੁਣਦੀ ਆਵਾਜ਼ ਹੋਵੇ,
ਮਨਾਉਣ ਤਿਉਹਾਰ ਚਾਹੇ ਆਪੋ ਆਪਣੇ, ਦੁਖਾਂ ਦਾ ਹਰ ਕੋਈ ਹਮਰਾਜ਼ ਹੋਵੇ,
ਲਗੇ ਨਜ਼ਰ ਖੋਫ਼ ਦੇ ਦੋਰ ਨੂੰ, ਸਿਰ ਖੁਸ਼ੀਆਂ ਦਾ ਤਾਜ਼ ਹੋਵੇ,
ਫਿਰ ਕਿੱਸੇ ਹੋਣ ਆਸ਼ਿਕਾਂ ਦੇ, ਦਿਲਾਂ ਤੇ ਇਸ਼ਕ ਦਾ ਰਾਜ ਹੋਵੇ,
ਮੁਕ ਜਾਣ ਫ਼ਾਸਲੇ ਪੰਜ਼ ਆਬਾਂ ਵਾਲੇ, ਮਿਲਣ ਆਬ ਫਿਰ ਤੋਂ 'ਪੰਜਆਬ ' ਹੋਵੇ,
ਵਾਂਗਰਾ ਕਿਸੇ ਖਿੜੇ ਗੁਲਾਬ ਤਾਈਂ, ਮੇਰੇ ਪੰਜਾਬ ਦਾ ਹੁਸਨ ਲਾਜਵਾਬ ਹੋਵੇ,
ਕਰੀ ਪੂਰੀ ਮੇਰੀ ਖਵਾਹਿਸ਼ ਰੱਬਾ, ਸੁਣੀ ਤੈਨੂੰ ਜੇ ਦਿਲ ਦੀ ਆਵਾਜ਼ ਹੋਵੇ,
ਹਸਦੇ ਵਸਦੇ ਮੇਰੇ ਪੰਜਾਬ ਦੀ, ਸ਼ਾਲਾ ਉਮਰ ਦਰਾਜ਼ ਹੋਵੇ
..........................................................inderjit kaur

Monday, July 21, 2008

ਮੁਆਫ ਕਰਨਾ ਦੋਸਤੋ............ਲਿਖ ਹੋ ਜਾਂਦਾ ਹੈ<<ਰੇਣੂ>>

ਖਿਆਲ ਕੋਈ ਜਦ ਸੂਈ ਵਾਂਗ ਚੁਭਦਾ ਹੈ
ਰੜ੍ਹਕ ਉੱਸਦੀ ਜਦ ਉਂਗਲਾਂ ਤੱਕ ਪਹੁੰਚ੍ਦੀ ਹੈ
ਪੋਟਿਆਂ ਥਾਨੀ ਵੱਗ ਕੇ ਜਦ ਓਹ ਕਲਮ ਤੋਂ ਬਾਹਿਰ ਆਓਂਦਾ ਹੈ
ਤਾਂ ਮੁਆਫ ਕਰਨਾ
ਮੇਰੀ ਕਲਮ ਤੋਂ ਯਾਰ ਨੂੰ ਗੱਦਾਰ ਲਿਖ ਹੋ ਜਾਂਦਾ ਹੈ………
ਕੁੜੱਤਨ ਜਦ ਹੋਰ ਵੀ ਵਧ ਜਾਵੇ
ਤਾਂ ਗੱਲਵਕ੍ੜੀ ਨੂੰ ਵੀ ਕਟਾਰ ਲਿਖ ਹੋ ਜਾਂਦਾ ਹੈ
ਬਾਤਾਂ ਗੁਲਾਂ ਦੀ ਪੌਂਦੇ ਪੌਂਦੇ
ਗੁਲ ਦੀ ਥਾਂ ਖਾਰ ਲਿਖ ਹੋ ਜਾਂਦਾ ਹੈ
ਦੋਸਤਾ ਦੀ ਇਨਾਇਤ ਦਾ ਜ਼ਿਕਰ ਜੱਦ ਹੋਵੇ
ਤੇ ਦੁਸ਼ਮਣ ਨੂੰ ਦਿਲਦਾਰ ਲਿਖ ਹੋ ਜਾਂਦਾ ਹੈ
ਘੁੱਟ ਕੇ ਖੁਸ਼ੀਆਂ ਨੂੰ ਸੀਨੇ ਲਾ ਲਵਾਂ
ਤਾ ਵਕ਼ਤ ਨੂੰ ਗਮ ਦਾ ਆਸਾਰ ਲਿਖ ਹੋ ਜਾਂਦਾ ਹੈ
ਗੱਲ ਕਰਾਂ ਜੇ ਕਦੀ ਆਪਣਿਆਂ ਦੀ
ਕਿਸੇ ਰੰਗਮੰਚ ਦਾ ਅਦਾਕਾਰ ਲਿਖ ਹੋ ਜਾਂਦਾ ਹੈ
ਜੇ ਗੱਲ ਹੋਵੇ ਕਿਸੇ ਦੀ ਵਫਾ ਦੀ, ਹਾਏ
ਕੁੱਤੇ ਨੂੰ ਵਫਾਦਾਰ ਲਿਖ ਹੋ ਜਾਂਦਾ ਹੈ…
ਕਿਸੇ ਰੋਂਦੇ ਨੂੰ ਇਕ ਵਾਰ ਹਸਾ ਦਿਆਂ
ਤਾਂ ਖੁਸ਼ੀਆਂ ਦਾ ਅੰਬਾਰ ਲਿਖ ਹੋ ਜਾਂਦਾ ਹੈ
ਜੋ ਕਦੀ ਮਿਹਕਦੇ ਸੀ ਸੰਦਲੀ ਰਾਹਾਂ ਤੇ
ਪ੍ਤਾ ਨੀ ਕਿਊਂ ਉਹਨਾ ਨੂੰ ਅੰਗਾਰ ਲਿਖ ਹੋ ਜਾਂਦਾ ਹੈ…
ਕਲਮ ਦੇ ਵੇਗ ਨੂੰ ਜੇ ਰੋਕਣ ਦੀ ਕੋਸ਼ਿਸ਼ ਵੀ ਕਰਾਂ
ਮੈਥੋਂ ਆਸ਼ਾਰ ਲਿਖ ਹੋ ਜਾਂਦਾ ਹੈ
ਮੁਆਫ ਕਰਨਾ ਦੋਸਤੋ
ਪਤਾ ਨ੍ਹੀ ਸਚ ਕਿਊਂ ਬਾਰ ਬਾਰ ਲਿਖ ਹੋ ਜਾਂਦਾ ਹੈ…

Thursday, July 3, 2008

WINNER POEM JULY 2008 <ਨਵਰੂਪ ਰਾਏ>

ਨੀਂ ਮਾਂ ਮੈਂ ਅੱਜ ਆਈ ਤੇਰੇ ਕੋਲ, ਡਰ ਨਾ ਮੈਂ ਤੇਰੀ ਧੀ ਹਾਂ
ਬਿਨ ਮੌਤੇ ਮੋਈ ਤਾਂ ਕੀ ਹੋਇਆ, ਤੇਰੇ ਟੱਬਰ ਦਾ ਜੀਅ ਹਾਂ,
ਮੈਂ ਨਾਂ ਪੁੱਛਣਾਂ ਕਿਉਂ ਤੂੰ ਮੈਨੂੰ ਮਾਰ ਮੁਕਾਇਆ,
ਮੈਂ ਨੀ ਪੁਛਦੀ ਕਿਉਂ ਤੂੰ ਏਹਾ ਕਹਿਰ ਕਮਾਇਆ,
ਬੱਸ ਇੱਕ ਗੱਲ ਦੱਸ ਨੀ ਮਾਂ ਆਪਣਾ ਘਰ ਕੇਹੋ ਜਿਹਾ?
ਜਿਸ ਠੁਕਰਾਇਆ ਜੰਮਣ ਤੋਂ ਉਹ ਦਰ ਕੇਹੋ ਜਿਹਾ?
ਮੇਰਾ ਬਾਪੂ ਮੈਨੂੰ ਯਾਦ ਕਰਦਾ ਜਾ ਨਹੀਂ?
ਮੇਰੇ ਵੀਰ ਰੱਖੜੀ ਵੇਲੇ ਹੌਂਕਾ ਭਰਦਾ ਜਾ ਨਹੀਂ?
ਘਰ ਅੱਗੇ ਵਣਜਾਰਾ ਹੋਕਾ ਲਾਉਂਦਾ ਜਾ ਨਹੀਂ?
ਕੋਈ ਘਰ ਆਪਣੇ ਕੰਜਕਾਂ ਦੇਣ ਆਉਂਦਾ ਜਾ ਨਹੀਂ?
ਆਪਣੇ ਖੇਤਾਂ ਵਿੱਚ ਮੀਂਹ ਨਾ ਪੈਂਦਾ ਵੇਖ ਗੁੱਡੀਆਂ ਕੌਣ ਫੂਕਦਾ?
ਜਦ ਤੂੰ ਹੁੰਦੀ ਕੱਲੀ ਮਾਏ, ਤੇਰੇ ਦੁਆਲੇ ਕੌਣ ਕੂਕਦਾ?
ਆਪਣੀ ਡਿਉਢੀ ਵਿੱਚ ਤਰਿੰਜਣਾ ਕੌਣ ਲਾਉਂਦਾ?
ਨੀਂ ਮਾਏ ਤੇਰਾ ਰੰਗਲਾਂ ਚਰਖਾ ਦੱਸ ਖਾਂ ਕੌਣ ਹੈ ਡਾਉਂਦਾ?
*ਨਵਰੂਪ ਰਾਏ*

Monday, June 30, 2008

ਭਰੂਣ ਹੱਤਿਆ < ਪਰੀਤ >

ਕੰਨਿਆਂ ਭਰੂਣ ਨੂੰ ਬਚਾਉਣ ਦਾ ਹੋਕਾ ਦੇਣ ਵਾਲਿਓ
ਮਰ ਜਾਣ ਦਿਓ ਇਸ ਧੀ ਨੂੰ
ਕਿ ਤੁਹਾਡੇ ਕੋਲ ਹੈ ਵੀ ਕੀ ਇਸ ਨੂੰ ਦੇਣ ਲਈ
ਸਹਿਮਿਆ ਬਚਪਨ ?
ਸਰਾਪੀ ਜਵਾਨੀ ??
ਅਤੇ ਮੁਹਤਾਜ ਬੁਢਾਪਾ ???
ਅੱਜ ਜੋ ਤੁਸੀ ਦੇ ਰਹੇ ਹੋ ਹੋਕਾ ਇਸ ਨੂੰ ਬਚਾਉਣ ਲਈ
ਕੱਲ ਤੁਸੀ ਵੀ ਸ਼ਾਮਿਲ ਹੋ ਜਾਵੋਗੇ
ਪੈਰ ਪੈਰ ਤੇ ਬੰਦਸ਼ਾ ਲਾਉਣ ਵਾਲੇ ਹਜ਼ੂਮ ਵਿੱਚ
ਤੇ ਰੋਕ ਨਹੀ ਸਕੋਗੇ ਆਪਣੀਆ ਵਹਿਸ਼ੀ ਨਜਰਾਂ ਨੂੰ
ਉਸਦੇ ਜਿਸਮ ਵਿੱਚ ਉਤਰਨ ਤੋ
ਕਿ ਤੁਹਾਡਾ ਨਾਅਰਾ ਵੀ ਹੋ ਜਾਵੇਗਾ
"ਦਹੇਜ ਹੀ ਦੁਲਹਨ ਹੈ" ਵਿੱਚ ਤਬਦੀਲ
ਤੇ ਇਸ ਧੀ ਨੂੰ ਕਦੇ ਵੀਰ ਦੀ ਘੂਰੀ ,
ਕਦੇ ਬਾਬੁਲ ਦੀ ਪੱਗ ਤੇ ਕਦੇ ਸਹੁਰੇ ਘਰ ਦੀ ਇੱਜਤ ਦਾ ਵਾਸਤਾ
ਮਜ਼ਬੂਰ ਕਰ ਦੇਵੇਗਾ
ਪਲ ਪਲ, ਤਿਲ ਤਿਲ ਘੁਟ ਘੁਟ ਮਰਨ ਨੂੰ
ਕੇ ਜਨਮ ਨਾ ਦੇਣਾ ਬੇਹਤਰ ਹੈ ਪਲ ਪਲ ਮਾਰਨ ਨਾਲੋ
ਸੋ ਜਦ ਤਕ ਤੁਸੀ ਦੇ ਨਹੀ ਸਕਦੇ ਇਸਨੂੰ
ਬੇਫਿਕਰ ਬਚਪਨ
ਆਜਾਦ ਜਵਾਨੀ
ਤੇ ਸਤਿਕਾਰਿਤ ਬੁਢਾਪਾ
ਮਰ ਹੀ ਜਾਣ ਦਿਓ ਇਸਨੂੰ
ਕਿ ਸ਼ਾਇਦ ਇਸ ਦੀ ਘਾਟ
ਖੋਹਲ ਦੇਵੇ ਸਮਾਜ ਦੀਆਂ ਅੱਖਾਂ
ਕਿ ਸ਼ਾਇਦ ਇਸ ਦੀ ਕਬਰ ਤੇ
ਸਿਰਜਿਆ ਜਾਵੇ ਇਕ ਨਵਾਂ ਸਮਾਜ
ਕਿ ਹੋ ਜਾਵੇ ਸਭ ਨੂੰ ਇਹ ਅਹਿਸਾਸ
ਕਿ ਇਹ ਅਣਜੰਮੀ ਧੀ ਭਵਿੱਖ ਦੀ ਮਾਈ ਭਾਗੋ ਵੀ ਹੋ ਸਕਦੀ ਹੈ
ਜਾਂ ਫਿਰ ਕਿਰਨ ਬੇਦੀ, ਕਲਪਨਾ ਚਾਵਲਾ,ਮਦਰ ਟੈਰੇਸਾ.........ਵੀ
ਫਿਰ ਭਲਾਂ ਕਿਹੜੀ ਮਾਂ ਮਾਰਨਾ ਚਾਹੇਗੀ ਆਪਣੀ ਧੀ ਨੂੰ ?
ਤੇ ਕਿਓਂ ਲਿਖੇਗੀ ਕੋਈ ‍‍‍‍‍‍ 'ਪਰੀਤ 'ਕਿ ਮਰ ਜਾਣ ਦਿਓ ਇਸ ਧੀ ਨੂੰ..........???????

Wednesday, June 25, 2008

ਸਿੱਲੇ ਜਜ਼ਬਾਤ << ਰੇਣੂ >>

ਸਿੱਲੇ ਜਿਹੇ ਜਜ਼ਬਾਤਾ ਨੂ
ਸੁਫਨਿਆਂ ਦੇ ਗਿੱਲੇ ਜਿਹੇ ਬਾਲ੍ਣ ਤੇ ਧਰ ,
ਜਦ ਸਚ ਦੀ ਇਕ ਚੰਗੀਆੜੀ ਦਿਖਾਈ
ਤਾ ਉਠਦੇ ਹੋਏ ਧੁਏਂ ਚੋ ' ਜੋ ਨਿਕਲੇ,
ਓਹ ਸੀ ਧਵਾਖੇ ਹੋਏ ਇਹਸਾਸ,
ਆਕਾਰ-ਹੀਣ ਮੂਰਤਾਂ,,,
ਤੇ ਚੰਦ ਅਧ-ਜਲੇ ਆਸ਼ਾਰ…

-ਰੇਣੂ-

ਤਰਾਸਗੀ << ਮਾਨ >>

ਪਾਣੀ ਦੀ ਇਕ ਬੂੰਦ ਨੂ ਤਰਸਦਾ ਰਿਹਾ,
ਢਿਹ ਗਈ ਅੱਜ ਕੱਚੀ ਕੁੱਲੀ ਓਸਦੀ,
ਹਾਏ ਪਰ ਮੀਂਹ ਵਰਸਦਾ ਰਿਹਾ !!!

...................................ਗੁਰਪ੍ਰੀਤ ਮਾਨ(25/06/08)

Monday, June 23, 2008

ਪੁੰਗਰਦੇ ਹਰਫ <ਸੁਧੀਰ ਬਸੀ>

ਕੁੱਝ ਦਿਨ ਪਹਿਲਾਂ ਸਭ ਸੀ ੳ, ਅ ਲਿਖਦੇ,
ੳ, ਅ ਨੂੰ ਮਿਲਾ ਸ਼ਬਦ ਬਣਾਉਣਾ ਸਿੱਖਦੇ,
ਹੋਲੀ ਹੋਲੀ ਸ਼ਬਦਾਂ ਨੇ ਸਤਰਾਂ ਬਣਾਈਆ,
ਪਤਾ ਨੀਂ ਕਦੋਂ ਸਤਰਾਂ ਕਵਿਤਾ ਬਣ ਆਈਆਂ,
ਫੇਰ ਸਭ ਨੇ ਅਪਣੇ ਵੱਖ ਢੰਗ ਦਿਖਾਏ,
ਰਚਨਾਂ ਅਪਣੀ ਵਿੱਚ ਸਭ ਰੰਗ ਮਿਲਾਏ,
ਕਈਆਂ ਦਾ ਰੰਗ ਸੀ ਕੁੱਝ ਫਿੱਕਾ,
ਕਈਆਂ ਨੇ ਦੇ ਦਿੱਤਾ ਕੁੱਝ ਸਿੱਟਾ,
ਕਈਆਂ ਨੇ ਸਮਾਜ ਨੂੰ ਜਗਾਇਆ,
ਕਈਆਂ ਦੇਸ਼ ਦਾ ਗੁਣ ਗਾਇਆ,
ਕਈਆਂ ਚ ਪਿਆਰ ਦੀਆਂ ਮਹਿਕਾਂ,
ਕਈਆਂ ਚ ਹਾੱਸੇ ਦੀਆਂ ਢਹਾਕਾਂ,
ਕਈਆਂ ਨੇ ਕਲੇਜਾ ਹਿਲਾਇਆ,
ਕਈਆਂ ਨੂੰ ਪੜ੍ਹ ਮੈਂ ਮੁਸਕਰਾਇਆ,
ਸਭ ਵਿੱਚ ਸੀ ਦਿਲ ਦੀਆਂ ਗੱਲਾਂ,
ਨ ਕਿਸੇ ਛੇੜੀਆਂ ਨਫਰਤ ਦੀਆਂ ਗੰਢਾਂ,
ਅੰਤ ਮਾਨ, ਰੇਨੂੰ ਦੀ ਮਿਹਨਤ ਰੰਗ ਲਿਆਈ,
ਸਭਨੂੰ ਮਿਲਾ ਉਨ੍ਹਾਂ ਇੱਕ ਕਿਤਾਬ ਬਣਾਈ,
ਮੰਜ਼ਿਲ ਪਾਈ, ਉਨ੍ਹਾਂ ਚੱਲ ਮੁਸ਼ਿਕਲ ਡਗਰ,
ਹਰ ਕੋਈ ਹੈਰਾਨ, ਫੈਲੇ ਚਰਚੇ ਹਰ ਨੁੱਕੜ,
ਦਿਲੀ ਪ੍ਰਾਥਣਾ ਹੈ ਉਸ ਰੱਬ ਦੀ ਤਰਫ,
ਊਚਾਈਆਂ ਛੂਹਣ ਇਹ "ਪੁੰਗਰਦੇ ਹਰਫ"
ਊਚਾਈਆਂ ਛੂਹਣ ਇਹ "ਪੁੰਗਰਦੇ ਹਰਫ" ......

Friday, June 20, 2008

ਆਸ < ਇੰਦਰਜੀਤ ਕੌਰ >

ਤੂਫਾਨ ਮਜ਼ਹਬਾਂ ਦੇ, ਅਖੀਰ ਸ਼ਾਂਤ ਹੋਣਗੇ,
ਰਾਖ਼ਸ਼ ਆਂਤਕ ਦੇ, ਅਂਤ ਮਾਤ ਖਾਣਗੇ,
ਮੁਰਝਾਏ ਫੁਲ 'ਏਕਤਾਈ, ਫਿਰ ਖਿੜਣਗੇ ਦੁਬਾਰਾ,
ਆਸ ਰਖਦਾ ਦਿਲ ਯਕੀਨੀ, ਸਾਂਝਾਂ ਦਾ ਮਾਣਾਗੇ ਨਜ਼ਾਰਾ

ਵਾਵਰੋਲੇ ਨਫਰਤਾਂ ਦੇ, ਚਲਣੋ ਰੁਕ ਜਾਣਗੇ,
ਹੋਂਸਲੇ ਤੇ ਹਿਂਮਤਾਂ ਦੇ , ਖੁਸ਼ਗਵਾਰ ਮੋਸਮ ਆਉਣਗੇ,
ਜੋ ਲੜਦੇ- ਮਰਦੇ ਸਨ ਕਦੇ, ਆਪਸੀ ਬਣਨਗੇ ਸਹਾਰਾ,
ਆਸ ਰਖਦਾ ਦਿਲ ਯਕੀਨੀ, ਸਾਂਝਾਂ ਦਾ ਮਾਣਾਗੇ ਨਜ਼ਾਰਾ

ਲਂਘਾਈ ਰਾਤ ਉਡੀਕ ਲਂਮੇਰੀ, ਸੁਰਮਈ ਸਵੇਰ ਆਏਗੀ,
ਟਪਾਈ ਵਾਂਗਰਾ ਬੁਰੇ ਸੁਫ਼ਨਿਆਂ, ਛੇਤੀ ਭੁੱਲ ਜਾਏਗੀ,
ਚਂਨ ਉਮੀਦ ਬਦਲੀ 'ਚੋਂ' ਚਮਕ ਕਰਦਾ ਇਸ਼ਾਰਾ,
ਆਸ ਰਖਦਾ ਦਿਲ ਯਕੀਨੀ, ਸਾਂਝਾਂ ਦਾ ਮਾਣਾਗੇ ਨਜ਼ਾਰਾ

ਸਂਪਰਵਾਦੀ ਨੇ ਜੋ ਖੇਲ, ਸਭ ਮੁੱਕ ਜਾਣਗੇ,
ਹੁਸਨ ਨਿਖਰੇਗਾ 'ਪਂਜ਼-ਆਬੀ'ਸਰਹੱਦ ਮਿਲ ਜਾਣਗੇ,
ਲੋਭ-ਲਾਲਚ ਦੇ ਕਂਸ, ਫਿਰ ਮਰਣਗੇ ਦੁਬਾਰਾ,
ਆਸ ਰਖਦਾ ਦਿਲ ਯਕੀਨੀ, ਸਾਂਝਾਂ ਦਾ ਮਾਣਾਗੇ ਨਜ਼ਾਰਾ

....................................................ਇੰਦਰਜੀਤ ਕੌਰ(13/6/08)

Wednesday, June 18, 2008

WINNER POEM JUNE 2008 <ਰਿੱਕੀ ਸ਼ਰਮਾ>

ਨਦੀਆਂ ਦੇ ਵਿਚੱ ਵਹਿੰਦਾ ਪਾਣੀ, ਸਮੁੰਦਰਾਂ ਦੇ ਵਿਚੱ ਰਹਿੰਦਾ ਪਾਣੀ
ਹਰ ਘਰ ਦੀ ਲੋੜ ਹੈ ਪਾਣੀ, ਪੰਜਾਂ ਤੱਤਾਂ ਦਾ ਸਿਰਮੌਰ ਹੈ ਪਾਣੀ
ਹਰ ਧਰਮ ਦਾ ਰੱਬ ਹੈ ਪਾਣੀ, ਸੱਤਲੁਜ, ਗੰਗਾ, ਖਵਾਜ਼ਾ, ਸਭ ਹੈ
ਪਾਣੀ ਕਦੀ ਮੀਂਹ ਬਣਕੇ ਵਰਸਦਾ ਪਾਣੀ, ਕਦੀ ਓਸ ਬਣ ਕੇ ਟਪਕਦਾ ਪਾਣੀ
ਕਦੀ ਖੁਸ਼ੀ ਬਣ ਕੇ ਛਲਕਦਾ ਪਾਣੀ, ਕਦੀ ਅੱਥਰੂ ਬਣ ਕੇ ਅੱਖਾਂ ਚੋ ਸਰਕਦਾ ਪਾਣੀ
ਕਦੀ ਸ਼ਹਿਰਾ ਨੂੰ ਜੋੜਦਾ ਪਾਣੀ, ਕਦੀ ਸਭ ਕੁਙ ਹੀ ਰੋੜਦਾ ਪਾਣੀ
ਕਦੀ ਦਹਿਕ ਦੀਆਂ ਅੱਗਾਂ ਬਙਾਉਂਦਾ ਪਾਣੀ, ਕਦੀ ਖੂਨ ਦੀਆਂ ਰਗਾਂ ਬਣਾਉਂਦਾ ਪਾਣੀ
ਕਦੀ ਜੰਗਾ ਹੈ ਲੜਵਾਉਂਦਾ ਪਾਣੀ, ਕਦੀ ਮਰਨੋ ਬਾਅਦ ਸ਼ਾਂਤੀ ਪਹੁੰਚਾਉਂਦਾ ਪਾਣੀ
ਮਨੁੱਖਤਾ ਦੀ ਹੈ ਸਭ ਪੂੰਜੀ ਪਾਣੀ, ਸੱਭਿਆਤਾਵਾਂ ਦੀ ਹੈ ਇਹੋ ਕੁੰਜੀ ਪਾਣੀ
ਪਿਆਰ ਦੇ ਅੰਮਿ੍ਤ ਵਾਲਾ ਛਕਿਓ ਪਾਣੀ, ਨਫ਼ਰਤ ਦੇ ਸੈਲਾਬ ਤੋਂ ਦੂਰ ਰੱਖੀਓ ਪਾਣੀ

.................................................ਰਿੱਕੀ ਸ਼ਰਮਾ

Tuesday, June 17, 2008

ਪਾਣੀ < ਦਲਜੀਤ ਸ਼ਰਮਾ >

ਪਾਣੀ ਜੀਵਨ ਹੈ, ਪਾਣੀ ਮੌਤ ਵੀ,
ਪਾਣੀ ਖੁਸ਼ੀ ਹੈ, ਪਾਣੀ ਸੋਗ ਵੀ

ਪਾਣੀ ਵਾਰ ਕੇ ਸ਼ਗਨ ਮਨਾਏ ਜਾਂਦੇ ਨੇ,
ਪਾਣੀ ਸੁਨਾਮੀ ਬਣ ਜੇ ਤਾ ਕਿਹਰ ਮਚਾਏ ਜਾਂਦੇ ਨੇ

ਪਾਣੀ ਮਿਹਖਾਨੇ ਚ ਵੀ, ਪਾਣੀ ਗੰਗਾ ਚ ਵੀ,
ਪਾਣੀ ਬੇਰੰਗ ਹੈ ਤਾ ਪਾਣੀ ਰੰਗਾ ਚ ਵੀ,

ਏ ਖੇਡ ਕੋਈ ਹੋਰ ਖਿਡਾਈ ਜਾਂਦਾ,
ਸਾਡੇ ਵਾਂਗੂ ਪਾਣੀ ਨੁੰ ਵੀ ਇਸ ਤਰਾਂ ਨਚਾਈ ਜਾਂਦਾ ,

ਪਰ ਪਾਣੀ ਸਾਡੇ ਨਾਲੋ ਚੰਗਾ ਮਿੱਤਰੋ ਜਿਹੜਾ ਰਲਕੇ ਵਕ਼ਤ ਲੰਘਾਈ ਜਾਂਦਾ,
ਜਿਹੜਾ ਮਿਲਕੇ ਡੰਗ ਟਪਾਈ ਜਾਂਦਾ, ਪਾਣੀ ਤਾ ਜੀਓ ਹੈ ,ਪਾਣੀ ਤਾ ਅੰਮਿ੍ਤ ਹੈ..

.............................................ਦਲਜੀਤ ਸ਼ਰਮਾ

ਪਾਣੀ <ਸੁਧੀਰ ਬੱਸੀ>

ਪਾਣੀ ਵੇ ਪਾਣੀ ਤੇਰਾ ਰੰਗ ਕੈਸਾ,ਜਿਸ ਵਿੱਚ ਮਿਲਾਦੋ ਲੱਗੇ ਉਸ ਜੈਸਾ
ਬਿਛੜਦਿਆਂ ਵੀ ਇਹ ਰਹਿੰਦਾ ਸੰਗ,ਮਿਲਦਿਆਂ ਵੀ ਇਹ ਦਿਖਾਵੇ ਰੰਗ
ਕਵੀ ਦੀ ਕਵਿਤਾ,ਲੇਖਕ ਦੀ ਕਹਾਣੀ,ਨੀਰ,ਅਮ੍ਰਿਤ ਕੋਈ ਦੇਣ ਰੁਹਾਨੀ
ਗਰੀਬ,ਅਮੀਰ ਯਾ ਰਾਜਾਰਾਣੀ,ਬਿਨ੍ ਬੋਲੇ ਸਭ ਦੱਸੇ ਅੱਖ ਦੀ ਜ਼ੁਬਾਨੀ
ਸਾਵਨ ਬਣ ਮੋਰ ਨਚਾਵੇ, ਕਦੇ ਚੱਲੇ ਚਾਲ ਮਸਤਾਨੀਂ,
ਕਦੇ ਬਣ ਹੜ੍ਹ ਰੁਆਵੇ, ਕਦੇ ਮਾਰੂਥਲ ਦੀ ਕਹਾਣੀ,
ਪਸ਼ੂਪੰਛੀ,ਰੁੱਖ, ਪ੍ਰਾਣੀ, ਤ੍ਰਿਪਤ ਹੋਣ ਲੈ ਇੱਕ ਮੁੱਠ ਪਾਣੀ,
ਪਰ ਅੱਗੇ ਮੈਨੂੰ ਹਨ੍ਹੇਰਾ ਦਿੱਸੇ, ਲੋਕੋ ਨ ਕਰੋ ਮੰਨਮਾਨੀ,
ਨ ਰੋਲੋ ਇਹ ਅਮ੍ਰਿਤ,ਬਣ ਨ ਜਾਏ ਇਹ ਕੋਈ ਕਹਾਣੀ
...........................................<ਸੁਧੀਰ ਬੱਸੀ>
ਬਰਸਾਤ ਦੇ ਪਾਣੀ ਨੇ
ਮੇਰੇ ਘਰ ਨਾਲ ਇਕ ਅਜਿਹੀ ਬਾਤ ਪਾਈ
ਕੇ ਮੈਂ ਪਾਣੀ ਪਾਣੀ ਹੋ ਗਿਆ …

ਘਰ ਖੁਰਦਾ ਰਿਹਾ ਮੇਰੀਆਂ ਅਖਾਂ ਵਿਚ
ਘਰ ਤਿੜ੍ਕ੍ਦਾ ਰਿਹਾ ਮੇਰੇ ਸੁਪਨਿਆਂ ਵਿਚ

ਹੁਣ ਅਖਾਂ ਵਿਚ ਸੁਪਨਿਆਂ ਦੀ ਥਾਂ
ਖਾਰੇ ਪਾਣੀ ਦੀ ਝੀਲ ਸੀ ਝੀਲ ਦੇ ਪਾਣੀ ਨੇ ਰਸਤਾ ਬਣਾ ਲਿਆ

ਮੇਰੀ ਮਾਂ ਦੀਆਂ ਅਖਾਂ ਵਿਚੋਂ ਚੱਲਿਆ
ਤੇ ਮੇਰੀਆਂ ਅਖਾਂ ਵਿਚ ਠਹਿਰ ਗਿਆ ਏ ਪਾਣੀ…

*ਇਰਸ਼ਾਦ ਕਾਮਿਲ *