Saturday, August 2, 2008

DHARAT SUHAVI (WINNER POEM AUGUST 2008)

ਸੋਕੀਆਂ ਅੱਖੀਆਂ, ਮੁਰਝਾਇਆ ਮੁਖੜਾ,
ਕੰਬਦੇ ਹੱਥ, ਨਾ ਤਨ ਕੋਈ ਚਿਥੜਾ,
ਬਣ ਮੂਰਤ ਖੜੀ, ਦਰਦਾਂ ਦੀ ਧੁੱਪੇ,
ਸੁਣਾਵੇ ਦੁੱਖੜੀ ਆਪਣਾ ਦੁੱਖੜਾ

ਮੇਰੇ ਹੁਸਨ ਨੂੰ ਨਜ਼ਰ ਲਾ ਗਿਆ,
ਪਰਦੂਸ਼ਣ ਦਾ ਆਂਤਕ ਖਾ ਗਿਆ,
ਜਿਸਦੇ ਵਸਨ ਲਈ ਦਿੱਤੀਆਂ ਨਹਿਮਤਾਂ,
ਉਹ ਉਜੜਨ ਦਾ ਸਰਾਪ ਦੇ ਗਿਆ,
ਮੇਰੇ ਹੀ ਕੁੱਖ਼ ਨੂੰ ਬਾਂਝ ਕਰ ਗਿਆ,
ਕਹਿਣੇ ਨੂੰ ਮੇਰਾ, ਮਨੁੱਖੀ ਬਚੜਾ,
ਸੁਣਾਵੇ ਦੁੱਖੜੀ ਆਪਣਾ ਦੁੱਖੜਾ

ਸੰਗ ਫੁਲਾਂ ਦੇ ਰਲਕੇ ਰਹੀ ਹਸਾਉਂਦੀ
ਰੁਖਾਂ ਨਾਲ ਮਿਲਕੇ, ਖੇਡ ਰਹੀ ਖਡਾਉਂਦੀ,
ਲੈ ਝਰਨਿਆਂ ਜਲ, ਰਹੀ ਪਿਆਸ ਬੁਝਾਉਦੀ,
ਰਲ ਨਾਲ ਹਵਾਂਵਾ ਰਹੀ ਲਾਡ ਲਡਾਉਂਦੀ,
"ਧਰਤ ਸੁਹਾਵਣੀ" ਦਾ ਮਿਲਦਾ ਸੀ ਦਰਜ਼ਾ,
ਅਕਿਰਤਘਣ ਮਨੁਖ ਭਰੋਸੇ ਹੋਈ , ਮਿੱਟੀ ਦਾ ਟੁੱਕੜਾ
ਸੁਣਾਵੇ ਦੁੱਖੜੀ ਆਪਣਾ ਦੁੱਖੜਾ

..........................ਇੰਦਰਜੀਤ ਕੌਰ