Sunday, November 2, 2008

WINNER POEM NOV, 2008

ਦਰਦ
ਮਾਂ ਦੇ ਗਰਭ ਦੇ ਦਰਦ ਦੇ ਨਾਲ ,ਇਨ੍ਸਾਨ ਧਰਤੀ ਤੇ ਆਉਦਾ,
ਮਾਂ ਦੇ ਦੁਧ ਨੂੰ ਤਰਲੇ ਮਾਰੇ ,ਜਦ ਭੁਖ ਦਾ ਦਰਦ ਸਤਾਉਂਦਾ

ਜਿਓਂ ਜਿਓਂ ਜਿੰਦਗੀ ਵਧਦੀ ਜਾਵੇ ,ਦਰਦ ਵੀ ਵਧਦਾ ਜਾਵੇ,
ਕਦੇ ਗਰੀਬੀ , ਬੇਰੁਜਗਾਰੀ, ਵਖ- ਵਖ ਰੂਪ ਚ ਆਉਦਾ

ਇਸ ਦੇ ਵਾਰ ਤੋ ਦੁਨੀਆਂ ਦੇ ਵਿਚ ਕੋਈ ਨਾ ਬੰਦਾ ਬਚਿਆ,
ਅਮੀਰ ,ਫਕ਼ੀਰ,ਬਾਦਸ਼ਾਹ ,ਕਾਜ਼ੀ , ਹਰ ਕੋਈ ਦਰਦ ਹਢਾਉਦਾ

ਵਿਧਵਾ ਨਾਰ ਨੂੰ ਐਸਾ ਚਿਬੜੇ ਜਿਓਂ ਕੋਈ ਚਿਬੜਨ ਜੋਕਾ ,
ਦਾਜ ਦਰਦ ਵਿਚ ਸੜਦੀ ਔਰਤ, ਅੱਗ ਨਾ ਕੋਈ ਬੁਝਾਉਦਾ

ਆਸ਼ਿਕ਼ ਦੇ ਲਈ ਤਿਖੀਆਂ ਸੂਲਾਂ ,ਸ਼ਾਇਰ ਲਈ ਜਜ਼ਬਾਤ
ਜੇ ਇਹ ਦਰਦ ਨਾ ਹੁੰਦਾ ਜਗ ਤੇ ਸ਼ਿਵ ਜਿਹਾ ਸ਼ਾਇਰ ਨਾ ਆਉਦਾ

ਦਰਦ ਮੌਤ ਦਾ ਐਸਾ ਹੁੰਦਾ ਜਿਸ ਤੋ ਹਰ ਕੋਈ ਡਰਦਾ ,
ਪਰ ਇਹ ਐਸਾ ਦਰਦ ਹੈ ਜਿਹੜਾ ਸਾਰੇ ਦਰਦ ਮਿਟਾਉਦਾ

ਸ਼ਾਇਰ ਸ਼ਮੀ ਜਲੰਧਰੀ