Tuesday, October 7, 2008

WINNER POEM OCTOBER 08

ਰੋਜ ਸਵੇਰੇ ਰੋਸ਼ਨੀ ਹੋਵੇ, ਸੂਰਜ ਜਦੋ ਚੜ ਜਾਵੇ,
ਕਾਲੀ ਰਾਤ ਦਾ ਘੋਰ ਹਨੇਰਾ, ਦੂਰੋ ਹੀ ਭੱਜ ਜਾਵੇ
ਭੁੱਖੇ ਦੇ ਲਈ ਰੋਸ਼ਨੀ ਰੋਟੀ,ਢਿੱਡ ਦੀ ਭੁੱਖ ਮਿਟਾਵੇ ,
ਪਿਆਸੇ ਦੇ ਲਈ ਪਾਣੀ ਹੁੰਦੀ , ਡੂਂਗੀ ਪਿਆਸ ਬੁਜਾਵੇ
ਗਰੀਬ ਦੀ ਉਹਦੀ ਕੁੱਲੀ ਰੋਸ਼ਨੀ , ਤਨ ਨੂੰ ਜੋ ਲੁਕਾਵੇ ,
ਲੰਗੜੇ ਦੀ ਹੈ ਲਾਠੀ ਰੋਸ਼ਨੀ, ਜੋ ਡਿੱਗਦੇ ਨੂੰ ਬਚਾਵੇ
ਮਾਂ ਦੇ ਲਈ ਔਲਾਦ ਰੋਸ਼ਨੀ, ਹਿੱਕ ਲਾਇਆ ਠੰਡ ਪਾਵੇ ,
ਧੀ ਦੇ ਲਈ ਜਨਮ ਰੋਸ਼ਨੀ ,ਜੇ ਮਾਂ ਕੁੱਖ ਨਾ ਅੱਗ ਲਾਵੇ
ਮੂਰਖ ਲਈ ਗਿਆਨ ਰੋਸ਼ਨੀ ,ਜੋ ਸਿੱਧਾ ਰਾਹ ਦਿਖਾਵੇ ,
ਸ਼ਾਇਰ ਦੀ ਹੈ ਕਲਮ ਰੋਸ਼ਨੀ, ਜੋ ਸੱਚ ਦੀ ਗੱਲ ਲਿਖਾਵੇ
ਰੋਸ਼ਨੀ ਰੱਬ ਦਾ ਨਾਮ ਹੈ ਦੂਜਾ, ਹਰ ਕੋਈ ਸੀਸ ਝੁਕਾਵੇ ,
ਇਸ ਤੋ ਵੱਖਰਾ ਹੋ ਕੇ ਬੰਦਾ, ਕੁੱਝ ਵੀ ਦੇਖ ਨਾ ਪਾਵੇ

ਸ਼ਾਇਰ ਸ਼ਮੀ ਜ਼ਲੰਧਰੀ