Wednesday, September 10, 2008

ਨਫਰਤ < ਅਮਰ ਡੇਰਾਬੱਸੀ > [WINNER POEM SEPTEMBER 08]

ਸਾਡੀ ਜਿੰਦਗੀ ਵਿਚ ਵੀ ਕਦੇ ਕੋਈ ਆਪਣਾ ਸੀ...

ਇਕ ਇਕ ਪਲ ਕਰ ਇਬਾਦਤ, ਰੱਬ ਕੋਲੋਂ ਉਹਨੂੰ ਮੈਂ ਮੰਗਦਾ ਸੀ...

ਕਰਦਾ ਸੀ ਇਸ਼੍ਕ਼ ਜਿਹਨੂੰ , ਖੋਰੇ ਕਿੰਨਾ ਓਹਦੇ ਤੇ ਮੈਂ ਮਰਦਾ ਸੀ...

ਅਜ ਨਫਰਤ ਹੋਗੀ ਓਸ ਬੇਵਫਾ ਨਾਲ, ਜਿਹਨੂੰ ਪਿਆਰ ਕਦੀ ਮੈਂ ਕਰਦਾ ਸੀ...

ਮਾਇਆ ਨਾਲ ਸੀ ਪਿਆਰ ਓਹਦਾ, ਸਿਰ੍ਫ ਪੈਸਾ ਚੰਗਾ ਓਹਨੂ ਲਗਦਾ ਸੀ..

ਓਹਨੂ ਸਾਰੀਆਂ ਖੁਸ਼ੀਆਂ ਦੇਣ ਖਾਤਰ, ਨਿਤ ਮਾਪਿਆਂ ਨਾਲ ਮੈਂ ਲੜਦਾ ਸੀ...

ਪਰ ਝੂਠੇ ਓਹਦੇ ਵਾਦੇ ਸਾਰੇ, ਝੂਠੀਆਂ ਤਮਾਮ ਓ ਕਸਮਾ ਸੀ,

ਗਲਤੀ ਤਾਂ ਸਿਰ੍ਫ ਸਾਡੀ ਸੀ, ਇਕ ਸਾਹਿਬਾ ਵਿਚੋਂ ਹੀਰ ਮੈਂ ਲਭਦਾ ਸੀ,..

ਅਜ ਨਫਰਤ ਹੋਗੀ, ਉਹਦੀ ਮੁਸਕਾਨ ਤੋਂ, ਜਿਹਨੂੰ ਵੇਖ ਕਦੀ ਮੈਂ ਹਸਦਾ ਸੀ...

ਅਜ ਨਫਰਤ ਹੋਗੀ, ਉਹਦੇ ਪਰਛਾਂਵੇਂ ਤੋਂ, ਜਿਹੜਾ ਨਾਲ ਕਦੇ ਮੇਰੇ ਤੁਰਦਾ ਸੀ...

ਸਾਡੀ ਜ਼ਿੰਦਗੀ ਵਿਚ ਵੀ ਕਦੇ ਕੋਈ ਆਪਣਾ ਸੀ...

ਅਮਰ ਡੇਰਾਬੱਸੀ

ਨਫ਼ਰਤ ਫਿਰ ਕਿਉਂ ਕਰੀਏ ਜੀ...,ਕਮਲ ਕੰਗ . [WINNER POEM SEPTEMBER 08)

ਦੋ ਦਿਨ ਦਾ ਹੈ ਮੇਲਾ ਜ਼ਿੰਦਗੀ, ਲੰਘਦਾ ਜਾਂਦਾ ਵੇਲਾ ਜ਼ਿੰਦਗੀ,
ਸੁੱਖਾਂ ਦੀ ਛਾਂ ਹੇਠ ਜੇ ਬਹਿਣਾ, ਦੁੱਖ ਵੀ ਹੱਸ ਕੇ ਜਰੀਏ ਜੀ
ਪਿਆਰ ਲਈ ਯਾਰੋ ਸਮਾਂ ਹੈ ਥੋੜ੍ਹਾ, ਨਫ਼ਰਤ ਫਿਰ ਕਿਉਂ ਕਰੀਏ ਜੀ

ਘਰ ਘਰ 'ਚੇ ਆਓ ਫੁੱਲ ਉਗਾਈਏ, ਮਹਿਕਾਂ ਵੰਡੀਏ ਪਿਆਰ ਵਧਾਈਏ,
ਹੱਸੀਏ, ਨੱਚੀਏ ਰਲ਼ ਕੇ ਗਾਈਏ, ਨਾ ਜੀਂਦੇ ਜੀਅ ਮਰੀਏ ਜੀ
ਪਿਆਰ ਲਈ ਯਾਰੋ ਸਮਾਂ ਹੈ ਥੋੜ੍ਹਾ, ਨਫ਼ਰਤ ਫਿਰ ਕਿਉਂ ਕਰੀਏ ਜੀ

ਨਫ਼ਰਤ ਤਾਂ ਬੱਸ ਲਹੂ ਪੀਂਦੀ ਏ, ਨਫ਼ਰਤ ਸਦੀਆਂ ਤੋਂ ਜੀਂਦੀ ਏ,
ਨਫ਼ਰਤ ਸੋਚਾਂ ਨੂੰ ਪੀਂਹਦੀ ਏ, ਆਓ ਇਸ ਤੋਂ ਡਰੀਏ ਜੀ
ਪਿਆਰ ਲਈ ਯਾਰੋ ਸਮਾਂ ਹੈ ਥੋੜ੍ਹਾ, ਨਫ਼ਰਤ ਫਿਰ ਕਿਉਂ ਕਰੀਏ ਜੀ

ਮਨ 'ਚੋਂ ਘਿਰਣਾ ਮਾਰ ਲਵੋ ਜੀ, ਪਾਣ ਪਿਆਰੀ ਚਾੜ੍ਹ ਲਵੋ ਜੀ,
ਮੈਂ ਨੂੰ ਖੁਦ 'ਚੋਂ ਮਾਰ ਲਵੋ ਜੀ, ਆਪੇ ਨਾਲ਼ 'ਕੰਗ' ਲੜੀਏ ਜੀ
ਪਿਆਰ ਲਈ ਯਾਰੋ ਸਮਾਂ ਹੈ ਥੋੜ੍ਹਾ, ਨਫ਼ਰਤ ਫਿਰ ਕਿਉਂ ਕਰੀਏ ਜੀ

ਕਮਲ ਕੰਗ