Monday, June 30, 2008

ਭਰੂਣ ਹੱਤਿਆ < ਪਰੀਤ >

ਕੰਨਿਆਂ ਭਰੂਣ ਨੂੰ ਬਚਾਉਣ ਦਾ ਹੋਕਾ ਦੇਣ ਵਾਲਿਓ
ਮਰ ਜਾਣ ਦਿਓ ਇਸ ਧੀ ਨੂੰ
ਕਿ ਤੁਹਾਡੇ ਕੋਲ ਹੈ ਵੀ ਕੀ ਇਸ ਨੂੰ ਦੇਣ ਲਈ
ਸਹਿਮਿਆ ਬਚਪਨ ?
ਸਰਾਪੀ ਜਵਾਨੀ ??
ਅਤੇ ਮੁਹਤਾਜ ਬੁਢਾਪਾ ???
ਅੱਜ ਜੋ ਤੁਸੀ ਦੇ ਰਹੇ ਹੋ ਹੋਕਾ ਇਸ ਨੂੰ ਬਚਾਉਣ ਲਈ
ਕੱਲ ਤੁਸੀ ਵੀ ਸ਼ਾਮਿਲ ਹੋ ਜਾਵੋਗੇ
ਪੈਰ ਪੈਰ ਤੇ ਬੰਦਸ਼ਾ ਲਾਉਣ ਵਾਲੇ ਹਜ਼ੂਮ ਵਿੱਚ
ਤੇ ਰੋਕ ਨਹੀ ਸਕੋਗੇ ਆਪਣੀਆ ਵਹਿਸ਼ੀ ਨਜਰਾਂ ਨੂੰ
ਉਸਦੇ ਜਿਸਮ ਵਿੱਚ ਉਤਰਨ ਤੋ
ਕਿ ਤੁਹਾਡਾ ਨਾਅਰਾ ਵੀ ਹੋ ਜਾਵੇਗਾ
"ਦਹੇਜ ਹੀ ਦੁਲਹਨ ਹੈ" ਵਿੱਚ ਤਬਦੀਲ
ਤੇ ਇਸ ਧੀ ਨੂੰ ਕਦੇ ਵੀਰ ਦੀ ਘੂਰੀ ,
ਕਦੇ ਬਾਬੁਲ ਦੀ ਪੱਗ ਤੇ ਕਦੇ ਸਹੁਰੇ ਘਰ ਦੀ ਇੱਜਤ ਦਾ ਵਾਸਤਾ
ਮਜ਼ਬੂਰ ਕਰ ਦੇਵੇਗਾ
ਪਲ ਪਲ, ਤਿਲ ਤਿਲ ਘੁਟ ਘੁਟ ਮਰਨ ਨੂੰ
ਕੇ ਜਨਮ ਨਾ ਦੇਣਾ ਬੇਹਤਰ ਹੈ ਪਲ ਪਲ ਮਾਰਨ ਨਾਲੋ
ਸੋ ਜਦ ਤਕ ਤੁਸੀ ਦੇ ਨਹੀ ਸਕਦੇ ਇਸਨੂੰ
ਬੇਫਿਕਰ ਬਚਪਨ
ਆਜਾਦ ਜਵਾਨੀ
ਤੇ ਸਤਿਕਾਰਿਤ ਬੁਢਾਪਾ
ਮਰ ਹੀ ਜਾਣ ਦਿਓ ਇਸਨੂੰ
ਕਿ ਸ਼ਾਇਦ ਇਸ ਦੀ ਘਾਟ
ਖੋਹਲ ਦੇਵੇ ਸਮਾਜ ਦੀਆਂ ਅੱਖਾਂ
ਕਿ ਸ਼ਾਇਦ ਇਸ ਦੀ ਕਬਰ ਤੇ
ਸਿਰਜਿਆ ਜਾਵੇ ਇਕ ਨਵਾਂ ਸਮਾਜ
ਕਿ ਹੋ ਜਾਵੇ ਸਭ ਨੂੰ ਇਹ ਅਹਿਸਾਸ
ਕਿ ਇਹ ਅਣਜੰਮੀ ਧੀ ਭਵਿੱਖ ਦੀ ਮਾਈ ਭਾਗੋ ਵੀ ਹੋ ਸਕਦੀ ਹੈ
ਜਾਂ ਫਿਰ ਕਿਰਨ ਬੇਦੀ, ਕਲਪਨਾ ਚਾਵਲਾ,ਮਦਰ ਟੈਰੇਸਾ.........ਵੀ
ਫਿਰ ਭਲਾਂ ਕਿਹੜੀ ਮਾਂ ਮਾਰਨਾ ਚਾਹੇਗੀ ਆਪਣੀ ਧੀ ਨੂੰ ?
ਤੇ ਕਿਓਂ ਲਿਖੇਗੀ ਕੋਈ ‍‍‍‍‍‍ 'ਪਰੀਤ 'ਕਿ ਮਰ ਜਾਣ ਦਿਓ ਇਸ ਧੀ ਨੂੰ..........???????

Wednesday, June 25, 2008

ਸਿੱਲੇ ਜਜ਼ਬਾਤ << ਰੇਣੂ >>

ਸਿੱਲੇ ਜਿਹੇ ਜਜ਼ਬਾਤਾ ਨੂ
ਸੁਫਨਿਆਂ ਦੇ ਗਿੱਲੇ ਜਿਹੇ ਬਾਲ੍ਣ ਤੇ ਧਰ ,
ਜਦ ਸਚ ਦੀ ਇਕ ਚੰਗੀਆੜੀ ਦਿਖਾਈ
ਤਾ ਉਠਦੇ ਹੋਏ ਧੁਏਂ ਚੋ ' ਜੋ ਨਿਕਲੇ,
ਓਹ ਸੀ ਧਵਾਖੇ ਹੋਏ ਇਹਸਾਸ,
ਆਕਾਰ-ਹੀਣ ਮੂਰਤਾਂ,,,
ਤੇ ਚੰਦ ਅਧ-ਜਲੇ ਆਸ਼ਾਰ…

-ਰੇਣੂ-

ਤਰਾਸਗੀ << ਮਾਨ >>

ਪਾਣੀ ਦੀ ਇਕ ਬੂੰਦ ਨੂ ਤਰਸਦਾ ਰਿਹਾ,
ਢਿਹ ਗਈ ਅੱਜ ਕੱਚੀ ਕੁੱਲੀ ਓਸਦੀ,
ਹਾਏ ਪਰ ਮੀਂਹ ਵਰਸਦਾ ਰਿਹਾ !!!

...................................ਗੁਰਪ੍ਰੀਤ ਮਾਨ(25/06/08)

Monday, June 23, 2008

ਪੁੰਗਰਦੇ ਹਰਫ <ਸੁਧੀਰ ਬਸੀ>

ਕੁੱਝ ਦਿਨ ਪਹਿਲਾਂ ਸਭ ਸੀ ੳ, ਅ ਲਿਖਦੇ,
ੳ, ਅ ਨੂੰ ਮਿਲਾ ਸ਼ਬਦ ਬਣਾਉਣਾ ਸਿੱਖਦੇ,
ਹੋਲੀ ਹੋਲੀ ਸ਼ਬਦਾਂ ਨੇ ਸਤਰਾਂ ਬਣਾਈਆ,
ਪਤਾ ਨੀਂ ਕਦੋਂ ਸਤਰਾਂ ਕਵਿਤਾ ਬਣ ਆਈਆਂ,
ਫੇਰ ਸਭ ਨੇ ਅਪਣੇ ਵੱਖ ਢੰਗ ਦਿਖਾਏ,
ਰਚਨਾਂ ਅਪਣੀ ਵਿੱਚ ਸਭ ਰੰਗ ਮਿਲਾਏ,
ਕਈਆਂ ਦਾ ਰੰਗ ਸੀ ਕੁੱਝ ਫਿੱਕਾ,
ਕਈਆਂ ਨੇ ਦੇ ਦਿੱਤਾ ਕੁੱਝ ਸਿੱਟਾ,
ਕਈਆਂ ਨੇ ਸਮਾਜ ਨੂੰ ਜਗਾਇਆ,
ਕਈਆਂ ਦੇਸ਼ ਦਾ ਗੁਣ ਗਾਇਆ,
ਕਈਆਂ ਚ ਪਿਆਰ ਦੀਆਂ ਮਹਿਕਾਂ,
ਕਈਆਂ ਚ ਹਾੱਸੇ ਦੀਆਂ ਢਹਾਕਾਂ,
ਕਈਆਂ ਨੇ ਕਲੇਜਾ ਹਿਲਾਇਆ,
ਕਈਆਂ ਨੂੰ ਪੜ੍ਹ ਮੈਂ ਮੁਸਕਰਾਇਆ,
ਸਭ ਵਿੱਚ ਸੀ ਦਿਲ ਦੀਆਂ ਗੱਲਾਂ,
ਨ ਕਿਸੇ ਛੇੜੀਆਂ ਨਫਰਤ ਦੀਆਂ ਗੰਢਾਂ,
ਅੰਤ ਮਾਨ, ਰੇਨੂੰ ਦੀ ਮਿਹਨਤ ਰੰਗ ਲਿਆਈ,
ਸਭਨੂੰ ਮਿਲਾ ਉਨ੍ਹਾਂ ਇੱਕ ਕਿਤਾਬ ਬਣਾਈ,
ਮੰਜ਼ਿਲ ਪਾਈ, ਉਨ੍ਹਾਂ ਚੱਲ ਮੁਸ਼ਿਕਲ ਡਗਰ,
ਹਰ ਕੋਈ ਹੈਰਾਨ, ਫੈਲੇ ਚਰਚੇ ਹਰ ਨੁੱਕੜ,
ਦਿਲੀ ਪ੍ਰਾਥਣਾ ਹੈ ਉਸ ਰੱਬ ਦੀ ਤਰਫ,
ਊਚਾਈਆਂ ਛੂਹਣ ਇਹ "ਪੁੰਗਰਦੇ ਹਰਫ"
ਊਚਾਈਆਂ ਛੂਹਣ ਇਹ "ਪੁੰਗਰਦੇ ਹਰਫ" ......

Friday, June 20, 2008

ਆਸ < ਇੰਦਰਜੀਤ ਕੌਰ >

ਤੂਫਾਨ ਮਜ਼ਹਬਾਂ ਦੇ, ਅਖੀਰ ਸ਼ਾਂਤ ਹੋਣਗੇ,
ਰਾਖ਼ਸ਼ ਆਂਤਕ ਦੇ, ਅਂਤ ਮਾਤ ਖਾਣਗੇ,
ਮੁਰਝਾਏ ਫੁਲ 'ਏਕਤਾਈ, ਫਿਰ ਖਿੜਣਗੇ ਦੁਬਾਰਾ,
ਆਸ ਰਖਦਾ ਦਿਲ ਯਕੀਨੀ, ਸਾਂਝਾਂ ਦਾ ਮਾਣਾਗੇ ਨਜ਼ਾਰਾ

ਵਾਵਰੋਲੇ ਨਫਰਤਾਂ ਦੇ, ਚਲਣੋ ਰੁਕ ਜਾਣਗੇ,
ਹੋਂਸਲੇ ਤੇ ਹਿਂਮਤਾਂ ਦੇ , ਖੁਸ਼ਗਵਾਰ ਮੋਸਮ ਆਉਣਗੇ,
ਜੋ ਲੜਦੇ- ਮਰਦੇ ਸਨ ਕਦੇ, ਆਪਸੀ ਬਣਨਗੇ ਸਹਾਰਾ,
ਆਸ ਰਖਦਾ ਦਿਲ ਯਕੀਨੀ, ਸਾਂਝਾਂ ਦਾ ਮਾਣਾਗੇ ਨਜ਼ਾਰਾ

ਲਂਘਾਈ ਰਾਤ ਉਡੀਕ ਲਂਮੇਰੀ, ਸੁਰਮਈ ਸਵੇਰ ਆਏਗੀ,
ਟਪਾਈ ਵਾਂਗਰਾ ਬੁਰੇ ਸੁਫ਼ਨਿਆਂ, ਛੇਤੀ ਭੁੱਲ ਜਾਏਗੀ,
ਚਂਨ ਉਮੀਦ ਬਦਲੀ 'ਚੋਂ' ਚਮਕ ਕਰਦਾ ਇਸ਼ਾਰਾ,
ਆਸ ਰਖਦਾ ਦਿਲ ਯਕੀਨੀ, ਸਾਂਝਾਂ ਦਾ ਮਾਣਾਗੇ ਨਜ਼ਾਰਾ

ਸਂਪਰਵਾਦੀ ਨੇ ਜੋ ਖੇਲ, ਸਭ ਮੁੱਕ ਜਾਣਗੇ,
ਹੁਸਨ ਨਿਖਰੇਗਾ 'ਪਂਜ਼-ਆਬੀ'ਸਰਹੱਦ ਮਿਲ ਜਾਣਗੇ,
ਲੋਭ-ਲਾਲਚ ਦੇ ਕਂਸ, ਫਿਰ ਮਰਣਗੇ ਦੁਬਾਰਾ,
ਆਸ ਰਖਦਾ ਦਿਲ ਯਕੀਨੀ, ਸਾਂਝਾਂ ਦਾ ਮਾਣਾਗੇ ਨਜ਼ਾਰਾ

....................................................ਇੰਦਰਜੀਤ ਕੌਰ(13/6/08)

Wednesday, June 18, 2008

WINNER POEM JUNE 2008 <ਰਿੱਕੀ ਸ਼ਰਮਾ>

ਨਦੀਆਂ ਦੇ ਵਿਚੱ ਵਹਿੰਦਾ ਪਾਣੀ, ਸਮੁੰਦਰਾਂ ਦੇ ਵਿਚੱ ਰਹਿੰਦਾ ਪਾਣੀ
ਹਰ ਘਰ ਦੀ ਲੋੜ ਹੈ ਪਾਣੀ, ਪੰਜਾਂ ਤੱਤਾਂ ਦਾ ਸਿਰਮੌਰ ਹੈ ਪਾਣੀ
ਹਰ ਧਰਮ ਦਾ ਰੱਬ ਹੈ ਪਾਣੀ, ਸੱਤਲੁਜ, ਗੰਗਾ, ਖਵਾਜ਼ਾ, ਸਭ ਹੈ
ਪਾਣੀ ਕਦੀ ਮੀਂਹ ਬਣਕੇ ਵਰਸਦਾ ਪਾਣੀ, ਕਦੀ ਓਸ ਬਣ ਕੇ ਟਪਕਦਾ ਪਾਣੀ
ਕਦੀ ਖੁਸ਼ੀ ਬਣ ਕੇ ਛਲਕਦਾ ਪਾਣੀ, ਕਦੀ ਅੱਥਰੂ ਬਣ ਕੇ ਅੱਖਾਂ ਚੋ ਸਰਕਦਾ ਪਾਣੀ
ਕਦੀ ਸ਼ਹਿਰਾ ਨੂੰ ਜੋੜਦਾ ਪਾਣੀ, ਕਦੀ ਸਭ ਕੁਙ ਹੀ ਰੋੜਦਾ ਪਾਣੀ
ਕਦੀ ਦਹਿਕ ਦੀਆਂ ਅੱਗਾਂ ਬਙਾਉਂਦਾ ਪਾਣੀ, ਕਦੀ ਖੂਨ ਦੀਆਂ ਰਗਾਂ ਬਣਾਉਂਦਾ ਪਾਣੀ
ਕਦੀ ਜੰਗਾ ਹੈ ਲੜਵਾਉਂਦਾ ਪਾਣੀ, ਕਦੀ ਮਰਨੋ ਬਾਅਦ ਸ਼ਾਂਤੀ ਪਹੁੰਚਾਉਂਦਾ ਪਾਣੀ
ਮਨੁੱਖਤਾ ਦੀ ਹੈ ਸਭ ਪੂੰਜੀ ਪਾਣੀ, ਸੱਭਿਆਤਾਵਾਂ ਦੀ ਹੈ ਇਹੋ ਕੁੰਜੀ ਪਾਣੀ
ਪਿਆਰ ਦੇ ਅੰਮਿ੍ਤ ਵਾਲਾ ਛਕਿਓ ਪਾਣੀ, ਨਫ਼ਰਤ ਦੇ ਸੈਲਾਬ ਤੋਂ ਦੂਰ ਰੱਖੀਓ ਪਾਣੀ

.................................................ਰਿੱਕੀ ਸ਼ਰਮਾ

Tuesday, June 17, 2008

ਪਾਣੀ < ਦਲਜੀਤ ਸ਼ਰਮਾ >

ਪਾਣੀ ਜੀਵਨ ਹੈ, ਪਾਣੀ ਮੌਤ ਵੀ,
ਪਾਣੀ ਖੁਸ਼ੀ ਹੈ, ਪਾਣੀ ਸੋਗ ਵੀ

ਪਾਣੀ ਵਾਰ ਕੇ ਸ਼ਗਨ ਮਨਾਏ ਜਾਂਦੇ ਨੇ,
ਪਾਣੀ ਸੁਨਾਮੀ ਬਣ ਜੇ ਤਾ ਕਿਹਰ ਮਚਾਏ ਜਾਂਦੇ ਨੇ

ਪਾਣੀ ਮਿਹਖਾਨੇ ਚ ਵੀ, ਪਾਣੀ ਗੰਗਾ ਚ ਵੀ,
ਪਾਣੀ ਬੇਰੰਗ ਹੈ ਤਾ ਪਾਣੀ ਰੰਗਾ ਚ ਵੀ,

ਏ ਖੇਡ ਕੋਈ ਹੋਰ ਖਿਡਾਈ ਜਾਂਦਾ,
ਸਾਡੇ ਵਾਂਗੂ ਪਾਣੀ ਨੁੰ ਵੀ ਇਸ ਤਰਾਂ ਨਚਾਈ ਜਾਂਦਾ ,

ਪਰ ਪਾਣੀ ਸਾਡੇ ਨਾਲੋ ਚੰਗਾ ਮਿੱਤਰੋ ਜਿਹੜਾ ਰਲਕੇ ਵਕ਼ਤ ਲੰਘਾਈ ਜਾਂਦਾ,
ਜਿਹੜਾ ਮਿਲਕੇ ਡੰਗ ਟਪਾਈ ਜਾਂਦਾ, ਪਾਣੀ ਤਾ ਜੀਓ ਹੈ ,ਪਾਣੀ ਤਾ ਅੰਮਿ੍ਤ ਹੈ..

.............................................ਦਲਜੀਤ ਸ਼ਰਮਾ

ਪਾਣੀ <ਸੁਧੀਰ ਬੱਸੀ>

ਪਾਣੀ ਵੇ ਪਾਣੀ ਤੇਰਾ ਰੰਗ ਕੈਸਾ,ਜਿਸ ਵਿੱਚ ਮਿਲਾਦੋ ਲੱਗੇ ਉਸ ਜੈਸਾ
ਬਿਛੜਦਿਆਂ ਵੀ ਇਹ ਰਹਿੰਦਾ ਸੰਗ,ਮਿਲਦਿਆਂ ਵੀ ਇਹ ਦਿਖਾਵੇ ਰੰਗ
ਕਵੀ ਦੀ ਕਵਿਤਾ,ਲੇਖਕ ਦੀ ਕਹਾਣੀ,ਨੀਰ,ਅਮ੍ਰਿਤ ਕੋਈ ਦੇਣ ਰੁਹਾਨੀ
ਗਰੀਬ,ਅਮੀਰ ਯਾ ਰਾਜਾਰਾਣੀ,ਬਿਨ੍ ਬੋਲੇ ਸਭ ਦੱਸੇ ਅੱਖ ਦੀ ਜ਼ੁਬਾਨੀ
ਸਾਵਨ ਬਣ ਮੋਰ ਨਚਾਵੇ, ਕਦੇ ਚੱਲੇ ਚਾਲ ਮਸਤਾਨੀਂ,
ਕਦੇ ਬਣ ਹੜ੍ਹ ਰੁਆਵੇ, ਕਦੇ ਮਾਰੂਥਲ ਦੀ ਕਹਾਣੀ,
ਪਸ਼ੂਪੰਛੀ,ਰੁੱਖ, ਪ੍ਰਾਣੀ, ਤ੍ਰਿਪਤ ਹੋਣ ਲੈ ਇੱਕ ਮੁੱਠ ਪਾਣੀ,
ਪਰ ਅੱਗੇ ਮੈਨੂੰ ਹਨ੍ਹੇਰਾ ਦਿੱਸੇ, ਲੋਕੋ ਨ ਕਰੋ ਮੰਨਮਾਨੀ,
ਨ ਰੋਲੋ ਇਹ ਅਮ੍ਰਿਤ,ਬਣ ਨ ਜਾਏ ਇਹ ਕੋਈ ਕਹਾਣੀ
...........................................<ਸੁਧੀਰ ਬੱਸੀ>
ਬਰਸਾਤ ਦੇ ਪਾਣੀ ਨੇ
ਮੇਰੇ ਘਰ ਨਾਲ ਇਕ ਅਜਿਹੀ ਬਾਤ ਪਾਈ
ਕੇ ਮੈਂ ਪਾਣੀ ਪਾਣੀ ਹੋ ਗਿਆ …

ਘਰ ਖੁਰਦਾ ਰਿਹਾ ਮੇਰੀਆਂ ਅਖਾਂ ਵਿਚ
ਘਰ ਤਿੜ੍ਕ੍ਦਾ ਰਿਹਾ ਮੇਰੇ ਸੁਪਨਿਆਂ ਵਿਚ

ਹੁਣ ਅਖਾਂ ਵਿਚ ਸੁਪਨਿਆਂ ਦੀ ਥਾਂ
ਖਾਰੇ ਪਾਣੀ ਦੀ ਝੀਲ ਸੀ ਝੀਲ ਦੇ ਪਾਣੀ ਨੇ ਰਸਤਾ ਬਣਾ ਲਿਆ

ਮੇਰੀ ਮਾਂ ਦੀਆਂ ਅਖਾਂ ਵਿਚੋਂ ਚੱਲਿਆ
ਤੇ ਮੇਰੀਆਂ ਅਖਾਂ ਵਿਚ ਠਹਿਰ ਗਿਆ ਏ ਪਾਣੀ…

*ਇਰਸ਼ਾਦ ਕਾਮਿਲ *