Friday, June 20, 2008

ਆਸ < ਇੰਦਰਜੀਤ ਕੌਰ >

ਤੂਫਾਨ ਮਜ਼ਹਬਾਂ ਦੇ, ਅਖੀਰ ਸ਼ਾਂਤ ਹੋਣਗੇ,
ਰਾਖ਼ਸ਼ ਆਂਤਕ ਦੇ, ਅਂਤ ਮਾਤ ਖਾਣਗੇ,
ਮੁਰਝਾਏ ਫੁਲ 'ਏਕਤਾਈ, ਫਿਰ ਖਿੜਣਗੇ ਦੁਬਾਰਾ,
ਆਸ ਰਖਦਾ ਦਿਲ ਯਕੀਨੀ, ਸਾਂਝਾਂ ਦਾ ਮਾਣਾਗੇ ਨਜ਼ਾਰਾ

ਵਾਵਰੋਲੇ ਨਫਰਤਾਂ ਦੇ, ਚਲਣੋ ਰੁਕ ਜਾਣਗੇ,
ਹੋਂਸਲੇ ਤੇ ਹਿਂਮਤਾਂ ਦੇ , ਖੁਸ਼ਗਵਾਰ ਮੋਸਮ ਆਉਣਗੇ,
ਜੋ ਲੜਦੇ- ਮਰਦੇ ਸਨ ਕਦੇ, ਆਪਸੀ ਬਣਨਗੇ ਸਹਾਰਾ,
ਆਸ ਰਖਦਾ ਦਿਲ ਯਕੀਨੀ, ਸਾਂਝਾਂ ਦਾ ਮਾਣਾਗੇ ਨਜ਼ਾਰਾ

ਲਂਘਾਈ ਰਾਤ ਉਡੀਕ ਲਂਮੇਰੀ, ਸੁਰਮਈ ਸਵੇਰ ਆਏਗੀ,
ਟਪਾਈ ਵਾਂਗਰਾ ਬੁਰੇ ਸੁਫ਼ਨਿਆਂ, ਛੇਤੀ ਭੁੱਲ ਜਾਏਗੀ,
ਚਂਨ ਉਮੀਦ ਬਦਲੀ 'ਚੋਂ' ਚਮਕ ਕਰਦਾ ਇਸ਼ਾਰਾ,
ਆਸ ਰਖਦਾ ਦਿਲ ਯਕੀਨੀ, ਸਾਂਝਾਂ ਦਾ ਮਾਣਾਗੇ ਨਜ਼ਾਰਾ

ਸਂਪਰਵਾਦੀ ਨੇ ਜੋ ਖੇਲ, ਸਭ ਮੁੱਕ ਜਾਣਗੇ,
ਹੁਸਨ ਨਿਖਰੇਗਾ 'ਪਂਜ਼-ਆਬੀ'ਸਰਹੱਦ ਮਿਲ ਜਾਣਗੇ,
ਲੋਭ-ਲਾਲਚ ਦੇ ਕਂਸ, ਫਿਰ ਮਰਣਗੇ ਦੁਬਾਰਾ,
ਆਸ ਰਖਦਾ ਦਿਲ ਯਕੀਨੀ, ਸਾਂਝਾਂ ਦਾ ਮਾਣਾਗੇ ਨਜ਼ਾਰਾ

....................................................ਇੰਦਰਜੀਤ ਕੌਰ(13/6/08)

1 comment:

Anonymous said...

bhut he sohna sandesh hai ....
hope tuhadi eh aas poori hove ...

AAMEEN ..