Tuesday, September 1, 2009

WINNER POEM Sept.2009

"ਰੁੱਖ "
ਕੁਦਰਤ ਦਾ ਸਰਮਾਇਆ ਹੁੰਦੇ,
ਹਰੇ ਭਰੇ ਲਹਿਰਾਉਦੇ ਰੁੱਖ਼

ਸ਼ੁੱਧ ਹਵਾ ਤੇ ਛਾਵਾਂ ਕਰਦੇ,
ਹਯਾਤੀ ਨੂੰ ਮਹਿਕਾਉਂਦੇ ਰੁੱਖ

ਸਜਾਵਟ ਦੀ ਖੁਦ ਬਲੀ ਨੇ ਚੜਦੇ,
ਸਾਡੇ ਘਰ ਸਜਾਉਂਦੇ ਰੁੱਖ

ਹਰ ਇੱਕ ਸੁੱਖ ਏਹ ਸਾਨੂੰ ਦਿੰਦੇ,
ਖੁਦ ਨੇ ਦੁੱਖ ਹੰਢਾਉਂਦੇ ਰੁੱਖ

ਜੇ ਏਹ ਜਿਉਂਦੇ ਅਸੀ ਹਾਂ ਜਿਉਂਦੇ,
ਫਿਰ ਕਿਉਂ ਜੜੌ ਮਿਟਾਉਂਦੇ ਰੁੱਖ

ਚਿਖਾ ਦਾ ਬਾਲਣ ਨੇ ਏਹ ਬਣਦੇ,
ਅੰਤਮ ਸਾਥ ਨਿਭਾਉਂਦੇ ਰੁੱਖ

..........ਜਗਜੀਤ ਹਾਂਸ................

2 comments:

Inderjit said...

bhut khoob hai... mubarak hove, contest winner hon layi...

Deep Jagdeep Singh said...

ਵਧੀਆ ਗੱਲ ਆਖੀ ਹੈ, ਸਾਹਿਤ ਵਿਚ ਸਮਾਜਿਕ ਸਰੋਕਾਰਾਂ ਨੂੰ ਥਾਂ ਦੇਣਾ ਵਕਤ ਦੀ ਲੋੜ ਹੈ। ਚੰਗੀ ਕੋਸ਼ਿਸ਼ ਲਈ ਧੰਨਵਾਦ।