Thursday, July 3, 2008

WINNER POEM JULY 2008 <ਨਵਰੂਪ ਰਾਏ>

ਨੀਂ ਮਾਂ ਮੈਂ ਅੱਜ ਆਈ ਤੇਰੇ ਕੋਲ, ਡਰ ਨਾ ਮੈਂ ਤੇਰੀ ਧੀ ਹਾਂ
ਬਿਨ ਮੌਤੇ ਮੋਈ ਤਾਂ ਕੀ ਹੋਇਆ, ਤੇਰੇ ਟੱਬਰ ਦਾ ਜੀਅ ਹਾਂ,
ਮੈਂ ਨਾਂ ਪੁੱਛਣਾਂ ਕਿਉਂ ਤੂੰ ਮੈਨੂੰ ਮਾਰ ਮੁਕਾਇਆ,
ਮੈਂ ਨੀ ਪੁਛਦੀ ਕਿਉਂ ਤੂੰ ਏਹਾ ਕਹਿਰ ਕਮਾਇਆ,
ਬੱਸ ਇੱਕ ਗੱਲ ਦੱਸ ਨੀ ਮਾਂ ਆਪਣਾ ਘਰ ਕੇਹੋ ਜਿਹਾ?
ਜਿਸ ਠੁਕਰਾਇਆ ਜੰਮਣ ਤੋਂ ਉਹ ਦਰ ਕੇਹੋ ਜਿਹਾ?
ਮੇਰਾ ਬਾਪੂ ਮੈਨੂੰ ਯਾਦ ਕਰਦਾ ਜਾ ਨਹੀਂ?
ਮੇਰੇ ਵੀਰ ਰੱਖੜੀ ਵੇਲੇ ਹੌਂਕਾ ਭਰਦਾ ਜਾ ਨਹੀਂ?
ਘਰ ਅੱਗੇ ਵਣਜਾਰਾ ਹੋਕਾ ਲਾਉਂਦਾ ਜਾ ਨਹੀਂ?
ਕੋਈ ਘਰ ਆਪਣੇ ਕੰਜਕਾਂ ਦੇਣ ਆਉਂਦਾ ਜਾ ਨਹੀਂ?
ਆਪਣੇ ਖੇਤਾਂ ਵਿੱਚ ਮੀਂਹ ਨਾ ਪੈਂਦਾ ਵੇਖ ਗੁੱਡੀਆਂ ਕੌਣ ਫੂਕਦਾ?
ਜਦ ਤੂੰ ਹੁੰਦੀ ਕੱਲੀ ਮਾਏ, ਤੇਰੇ ਦੁਆਲੇ ਕੌਣ ਕੂਕਦਾ?
ਆਪਣੀ ਡਿਉਢੀ ਵਿੱਚ ਤਰਿੰਜਣਾ ਕੌਣ ਲਾਉਂਦਾ?
ਨੀਂ ਮਾਏ ਤੇਰਾ ਰੰਗਲਾਂ ਚਰਖਾ ਦੱਸ ਖਾਂ ਕੌਣ ਹੈ ਡਾਉਂਦਾ?
*ਨਵਰੂਪ ਰਾਏ*

4 comments:

Anonymous said...

bahut hi wadhiya soch te ehsaas ...te bahut wadhiya peshkari.........bahut wadhiya.......congrats

Unknown said...

ik nave tareeke naal pesch kita hai an-jammi dhee de swala nu...
boht achi buntar...boht ache ehsaas, boht achi kavita..kmal kiti hai ji...JEO

Anonymous said...

masoom swaal .. massom jhe bol .... masoomiyat naal bhri es kavita ch rooh jhnjhor den tk de ehsaas ....
bhut sohna likhya a ...
JEO

sudhir said...

very innocent writing with heart touching sensation

god bless you navroop bhain