Monday, June 30, 2008

ਭਰੂਣ ਹੱਤਿਆ < ਪਰੀਤ >

ਕੰਨਿਆਂ ਭਰੂਣ ਨੂੰ ਬਚਾਉਣ ਦਾ ਹੋਕਾ ਦੇਣ ਵਾਲਿਓ
ਮਰ ਜਾਣ ਦਿਓ ਇਸ ਧੀ ਨੂੰ
ਕਿ ਤੁਹਾਡੇ ਕੋਲ ਹੈ ਵੀ ਕੀ ਇਸ ਨੂੰ ਦੇਣ ਲਈ
ਸਹਿਮਿਆ ਬਚਪਨ ?
ਸਰਾਪੀ ਜਵਾਨੀ ??
ਅਤੇ ਮੁਹਤਾਜ ਬੁਢਾਪਾ ???
ਅੱਜ ਜੋ ਤੁਸੀ ਦੇ ਰਹੇ ਹੋ ਹੋਕਾ ਇਸ ਨੂੰ ਬਚਾਉਣ ਲਈ
ਕੱਲ ਤੁਸੀ ਵੀ ਸ਼ਾਮਿਲ ਹੋ ਜਾਵੋਗੇ
ਪੈਰ ਪੈਰ ਤੇ ਬੰਦਸ਼ਾ ਲਾਉਣ ਵਾਲੇ ਹਜ਼ੂਮ ਵਿੱਚ
ਤੇ ਰੋਕ ਨਹੀ ਸਕੋਗੇ ਆਪਣੀਆ ਵਹਿਸ਼ੀ ਨਜਰਾਂ ਨੂੰ
ਉਸਦੇ ਜਿਸਮ ਵਿੱਚ ਉਤਰਨ ਤੋ
ਕਿ ਤੁਹਾਡਾ ਨਾਅਰਾ ਵੀ ਹੋ ਜਾਵੇਗਾ
"ਦਹੇਜ ਹੀ ਦੁਲਹਨ ਹੈ" ਵਿੱਚ ਤਬਦੀਲ
ਤੇ ਇਸ ਧੀ ਨੂੰ ਕਦੇ ਵੀਰ ਦੀ ਘੂਰੀ ,
ਕਦੇ ਬਾਬੁਲ ਦੀ ਪੱਗ ਤੇ ਕਦੇ ਸਹੁਰੇ ਘਰ ਦੀ ਇੱਜਤ ਦਾ ਵਾਸਤਾ
ਮਜ਼ਬੂਰ ਕਰ ਦੇਵੇਗਾ
ਪਲ ਪਲ, ਤਿਲ ਤਿਲ ਘੁਟ ਘੁਟ ਮਰਨ ਨੂੰ
ਕੇ ਜਨਮ ਨਾ ਦੇਣਾ ਬੇਹਤਰ ਹੈ ਪਲ ਪਲ ਮਾਰਨ ਨਾਲੋ
ਸੋ ਜਦ ਤਕ ਤੁਸੀ ਦੇ ਨਹੀ ਸਕਦੇ ਇਸਨੂੰ
ਬੇਫਿਕਰ ਬਚਪਨ
ਆਜਾਦ ਜਵਾਨੀ
ਤੇ ਸਤਿਕਾਰਿਤ ਬੁਢਾਪਾ
ਮਰ ਹੀ ਜਾਣ ਦਿਓ ਇਸਨੂੰ
ਕਿ ਸ਼ਾਇਦ ਇਸ ਦੀ ਘਾਟ
ਖੋਹਲ ਦੇਵੇ ਸਮਾਜ ਦੀਆਂ ਅੱਖਾਂ
ਕਿ ਸ਼ਾਇਦ ਇਸ ਦੀ ਕਬਰ ਤੇ
ਸਿਰਜਿਆ ਜਾਵੇ ਇਕ ਨਵਾਂ ਸਮਾਜ
ਕਿ ਹੋ ਜਾਵੇ ਸਭ ਨੂੰ ਇਹ ਅਹਿਸਾਸ
ਕਿ ਇਹ ਅਣਜੰਮੀ ਧੀ ਭਵਿੱਖ ਦੀ ਮਾਈ ਭਾਗੋ ਵੀ ਹੋ ਸਕਦੀ ਹੈ
ਜਾਂ ਫਿਰ ਕਿਰਨ ਬੇਦੀ, ਕਲਪਨਾ ਚਾਵਲਾ,ਮਦਰ ਟੈਰੇਸਾ.........ਵੀ
ਫਿਰ ਭਲਾਂ ਕਿਹੜੀ ਮਾਂ ਮਾਰਨਾ ਚਾਹੇਗੀ ਆਪਣੀ ਧੀ ਨੂੰ ?
ਤੇ ਕਿਓਂ ਲਿਖੇਗੀ ਕੋਈ ‍‍‍‍‍‍ 'ਪਰੀਤ 'ਕਿ ਮਰ ਜਾਣ ਦਿਓ ਇਸ ਧੀ ਨੂੰ..........???????

2 comments:

renu said...

preet ji, boht hi khoob likhya hai...

NavRoop said...

preet ji...aurat da samaj wich jo sathaan hai bilkul ohi pesh kitta tusi...mere vee jadon dhee hoyee cee mein vee dukhi cee...iss layee nahi ke oho kuri hai...balke iss layee ke ikk hor kurbaani dee murat mil gayee apne samaj nu... par iss tarasadee nu khatam karan layee mein apne aap nu bahut tiyaar kitta... tusi keha cee mera dil wada jo mein apni dhee nu ehdaan chadeya hoyeya apne ton door.. par mein apni dhee nu kise tarafon kamzor nahi hon dena chaundee ... usde hosh sambhalan to pehlan mein khud nu ehna settle kar laina chaundee han ke mein harr pal usde naal ikk majboot dhaal banke khar sakaan... khud duniyan nu sikh rahhi han tan jo usnu sikhaan sakkaan.... je ikk aurat aurat nu khatam kar rahee hai tan ..ikk aurat hi samajh wich aurat dee chhavee badal sakdee hai... apaan samajh dee kureetiyan je nahi khatam kar sakde tan kam se kam khud nu te apni aun wali generation nu uss naal ladan dee samratha tan bakhash sakde haan... baaki jo uss dhadhe rabb dee likhi....