Wednesday, September 10, 2008

ਨਫ਼ਰਤ ਫਿਰ ਕਿਉਂ ਕਰੀਏ ਜੀ...,ਕਮਲ ਕੰਗ . [WINNER POEM SEPTEMBER 08)

ਦੋ ਦਿਨ ਦਾ ਹੈ ਮੇਲਾ ਜ਼ਿੰਦਗੀ, ਲੰਘਦਾ ਜਾਂਦਾ ਵੇਲਾ ਜ਼ਿੰਦਗੀ,
ਸੁੱਖਾਂ ਦੀ ਛਾਂ ਹੇਠ ਜੇ ਬਹਿਣਾ, ਦੁੱਖ ਵੀ ਹੱਸ ਕੇ ਜਰੀਏ ਜੀ
ਪਿਆਰ ਲਈ ਯਾਰੋ ਸਮਾਂ ਹੈ ਥੋੜ੍ਹਾ, ਨਫ਼ਰਤ ਫਿਰ ਕਿਉਂ ਕਰੀਏ ਜੀ

ਘਰ ਘਰ 'ਚੇ ਆਓ ਫੁੱਲ ਉਗਾਈਏ, ਮਹਿਕਾਂ ਵੰਡੀਏ ਪਿਆਰ ਵਧਾਈਏ,
ਹੱਸੀਏ, ਨੱਚੀਏ ਰਲ਼ ਕੇ ਗਾਈਏ, ਨਾ ਜੀਂਦੇ ਜੀਅ ਮਰੀਏ ਜੀ
ਪਿਆਰ ਲਈ ਯਾਰੋ ਸਮਾਂ ਹੈ ਥੋੜ੍ਹਾ, ਨਫ਼ਰਤ ਫਿਰ ਕਿਉਂ ਕਰੀਏ ਜੀ

ਨਫ਼ਰਤ ਤਾਂ ਬੱਸ ਲਹੂ ਪੀਂਦੀ ਏ, ਨਫ਼ਰਤ ਸਦੀਆਂ ਤੋਂ ਜੀਂਦੀ ਏ,
ਨਫ਼ਰਤ ਸੋਚਾਂ ਨੂੰ ਪੀਂਹਦੀ ਏ, ਆਓ ਇਸ ਤੋਂ ਡਰੀਏ ਜੀ
ਪਿਆਰ ਲਈ ਯਾਰੋ ਸਮਾਂ ਹੈ ਥੋੜ੍ਹਾ, ਨਫ਼ਰਤ ਫਿਰ ਕਿਉਂ ਕਰੀਏ ਜੀ

ਮਨ 'ਚੋਂ ਘਿਰਣਾ ਮਾਰ ਲਵੋ ਜੀ, ਪਾਣ ਪਿਆਰੀ ਚਾੜ੍ਹ ਲਵੋ ਜੀ,
ਮੈਂ ਨੂੰ ਖੁਦ 'ਚੋਂ ਮਾਰ ਲਵੋ ਜੀ, ਆਪੇ ਨਾਲ਼ 'ਕੰਗ' ਲੜੀਏ ਜੀ
ਪਿਆਰ ਲਈ ਯਾਰੋ ਸਮਾਂ ਹੈ ਥੋੜ੍ਹਾ, ਨਫ਼ਰਤ ਫਿਰ ਕਿਉਂ ਕਰੀਏ ਜੀ

ਕਮਲ ਕੰਗ

2 comments:

ਪੁੰਗਰਦੇ ਹਰਫ਼ said...

ਬਹੁਤ ਖੂਬ ਲਿਖਿਆ ਹੈ.. ਜੇਤੂ ਹੋਣ ਦੀ ਬਹੁਤ ਬਹੁਤ ਮੁਬਾਰਕ

inderjit said...

bahut khoob kang ji....congrats