Thursday, April 1, 2010

WINNER POEM APRIL 2010

ਵਿਸ਼ਾ "ਹਾਸ-ਰਸ"

'ਮੰਗਲਵਾਰ' ਦੀ ਸੁਬਹ ਸਵੇਰੇ ਦਰਵਾਜੇ ਤੇ ਵੱਜੀ ਟੱਲੀ,
ਵੱਡੇ ਢਿੱਡ ਵਾਲਾ ਇੱਕ ਬਾਬਾ ਖੜਾ ਸੀ ਸਾਡੀ ਦੇਹਲੀ ਮੱਲੀਂ...

'ਹਨੂੰਮਾਨ' ਦਾ ਦਿਨ ਹੈ ਭਗਤਾ ਭਰਕੇ ਆਟਾ ਪਾ ਦੇ ੳਏ,
'ਰਾਹੂ ਕੇਤੂ' ਚੜਿਆ ਜਿਹੜਾ ਆਪਣੇ ਹੱਥੀਂ ਲਾਹ ਦੇ ੳਏ...

ਮੈਂ ਕਿਹਾ ਕੱਲ 'ਬੁੱਧਵਾਰ' ਹੈ ਬਾਬਾ ਫੇਰ ਦੁਬਾਰਾ ਆਵੇਂਗਾ,
'ਮਹਾਤਮਾ ਬੁੱਧ' ਦੇ ਮੋਢੇ ਉੱਤੇ ਰੱਖ ਕੇ ਬੰਦੂਕ ਚਲਾਵੇਂਗਾ...

ਪਰਸੋਂ ਕਿਹੜਾ ਦੂਰ ਹੈ ਸਾਧਾ 'ਵੀਰਵਾਰ' ਜਦ ਚੜਨਾ ਏ,
'ਮਹਾਂਵੀਰ' ਦੀ ੳਟ ਲੈਕੇ ਤੂੰ ਫਿਰ ਬੂਹੇ ਆ ਖੜਨਾ ਏ...

'ਸ਼ੁੱਕਰਵਾਰ' ਦੀ ਛੁੱਟੀ ਕਰਕੇ ਘਰ ਵਿੱਚ ਸੌਦੇ ਢੋਵੇਂਗਾ,
'ਸ਼ਨੀਵਾਰ' ਨੂੰ 'ਸ਼ਨੀ ਦੇਵ' ਨਾਲ ਫਿਰ ਤੋਂ ਹਾਜ਼ਿਰ ਹੋਵੇਂਗਾ...

'ਵੀਕਐਂਡ' ਨੂੰ ਠੇਕੇ ਉੱਤੇ ਅਕਸਰ ਵੇਖਿਆ ਉਹ ਜਾਂਦਾ,
'ਮੰਗਲਵਾਰ' ਨੂੰ ਫਿਰ ਤੋਂ ਬਾਬਾ 'ਬੈਕ ਟੂ ਬਿਜਨਸ' ਹੋ ਜਾਂਦਾ....

..............................................ਖੁਸ਼ਹਾਲ ਸਿੰਘ ੨੯ ਮਾਰਚ ੨੦੧੦ '

2 comments:

Inderjit said...

khoobsurat sedh dindi te hassoundi rachna... congrats for winnig the contest

Deep Jagdeep Singh said...

ਵਾਹ ਜੀ ਵਾਹ...ਨਜ਼ਾਰਾ ਬੰਨ੍ਹ ਤਾਂ ਕਿ...

ਸੋਹਣਾ ਵਿਅੰਗ ਕੀਤਾ ਬਾਬੇ ਤੇ, ਮੁੜ ਕੇ ਨੀ ਆਉਂਦਾ ਤੁਹਾਡੇ ਘਰੇ...

ਮਿੱਤਰ ਪਿਆਰੇ ਸਪੈਲਿੰਗ ਲਈ ਇਕ ਵਾਰ ਕਵਿਤਾ ਕਿਸੇ ਸਾਥੀ ਤੋਂ ਜਰੂਰ ਪੜ੍ਹਾਂ ਲਿਆ ਕਰੋ..

ਮੁਬਾਰਕਾਂ...ਖੁਸ਼ੀ ਹੋ ਰਹੀ ਹੈ ਕਿ ਲਗਾਤਾਰ ਦੋ ਮਹੀਨੇ ਦੋ ਨਵੇਂ ਨਾਮ ਇਸ ਸਫੇ ਤੇ ਨਜ਼ਰ ਆਏ ਨੇ.. ਲੱਗਦਾ ਵੋਟਰ ਸੂਝਵਾਨ ਹੋ ਰਹੇ ਨੇ...